Spread the love

ਖ਼ਬਰ ਲੁਧਿਆਣਾ ਤੋਂ ਜਿਥੇ ਫੀਲਡਗੰਜ ਇਲਾਕੇ ’ਚ ਸੈਰ ਕਰ ਰਹੇ ਕਾਂਗਰਸੀ ਵਰਕਰ ਦੇ ਹੱਥੋਂ ਇੱਕ ਮੋਟਰਸਾਈਕਲ ਸਵਾਰ ਲੁਟੇਰਾ ਮੋਬਾਈਲ ਖੋਹ ਕੇ ਲੈ ਗਿਆ। ਕਾਂਗਰਸੀ ਵਰਕਰ ਉਸ ਦੇ ਪਿੱਛੇ ਭੱਜਿਆ ਪਰ ਮੁਲਜ਼ਮ ਫਰਾਰ ਹੋ ਗਿਆ। ਮੌਕੇ ਤੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਬਰਾਮਦ ਹੋਈ ਹੈ, ਜਿਸ ’ਚ ਮੁਲਜ਼ਮ ਨਜ਼ਰ ਆ ਰਿਹਾ ਹੈ। ਇਸ ਸਬੰਧ ’ਚ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।

 

ਜਾਣਕਾਰੀ ਦਿੰਦੇ ਹੋਏ ਕਾਂਗਰਸੀ ਵਰਕਰ ਲੱਕੀ ਕਪੂਰ ਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਦਾ ਵਰਕਰ ਹੈ। ਉਹ ਹਰ ਰੋਜ਼ ਸਵੇਰੇ ਫੀਲਡਗੰਜ ਇਲਾਕੇ ’ਚ ਸੈਰ ਕਰਦਾ ਹੈ। ਸ਼ੁੱਕਰਵਾਰ ਵੀ ਸਵੇਰੇ ਸੈਰ ਕਰ ਰਿਹਾ ਸੀ, ਜਦੋਂ ਉਹ ਸ਼ਾਹਪੁਰ ਰੋਡ ਪੁੱਜਿਆ ਤਾਂ ਅਚਾਨਕ ਪਿੱਛਿਓਂ ਮੋਟਰਸਾਈਕਲ ਸਵਾਰ ਨੌਜਵਾਨ ਆਇਆ ਅਤੇ ਝਪੱਟਾ ਮਾਰ ਕੇ ਉਸ ਦਾ ਮੋਬਾਈਲ ਖੋਹ ਕੇ ਲੈ ਲਿਆ। ਉਸ ਨੂੰ ਫੜਨ ਲਈ ਪਿੱਛੇ ਵੀ ਭੱਜਿਆ ਪਰ ਉਹ ਮੋਟਰਸਾਈਕਲ ਤੇਜ਼ ਭਜਾ ਕੇ ਨਿਕਲ ਗਿਆ। ਲੱਕੀ ਕਪੂਰ ਦਾ ਕਹਿਣਾ ਹੈ ਕਿ ਜਿਥੇ ਉਸ ਦੇ ਨਾਲ ਵਾਰਦਾਤ ਹੋਈ, ਉਥੋਂ ਦੀ ਵਿਧਾਇਕ ਦਾ ਘਰ ਕੁਝ ਹੀ ਦੂਰੀ ’ਤੇ ਸੀ | ਇਸ ਦੇ ਬਾਵਜੂਦ ਵੀ ਮੁਲਜ਼ਮ ਫਰਾਰ ਹੋ ਗਿਆ।