
ਨੈਸ਼ਨਲ ਡੈਸਕ- ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਅੱਜ ਲਗਾਤਾਰ ਤੀਜੀ ਰਾਤ ਪਾਕਿਸਤਾਨ ਵੱਲੋਂ ਭਾਰਤ ‘ਚ ਡਰੋਨ ਹਮਲੇ ਕੀਤੇ ਗਏ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਜਵਾਬੀ ਕਾਰਵਾਈ ਕਰਦਿਆਂ ਭਾਰਤ ਨੇ ਪਾਕਿਸਤਾਨ ਦੇ 4 ਏਅਰਬੇਸ ਨੂੰ ਤਬਾਹ ਕਰ ਦਿੱਤਾ ਹੈ ਤੇ 1 ਡਰੋਨ ਲਾਂਚ ਪੈਡ ਨੂੰ ਵੀ ਤਹਿਸ-ਨਹਿਸ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਕੀਤੇ ਗਏ ਸਾਰੇ ਹਮਲੇ ਭਾਰਤੀ ਫ਼ੌਜ ਨੇ ਨਾਕਾਮ ਕਰ ਦਿੱਤੇ ਹਨ ਤੇ ਜਵਾਬੀ ਕਾਰਵਾਈ ਕਰਦੇ ਹੋਏ ਰਾਵਲਪਿੰਡੀ ਦੇ ਨੂਰਖ਼ਾਨ ਏਅਰਬੇਸ, ਚਕਵਾਲ ਦੇ ਮੁਰੀਦ ਏਅਰਬੇਸ, ਸ਼ੋਰਕੋਟ ਏਅਰਬੇਸ ਤੇ ਰਹੀਮਯਾਰ ਏਅਰਬੇਸ ਨੂੰ ਤਬਾਹ ਕਰ ਦਿੱਤਾ ਹੈ। ਇਸ ਤੋਂ ਬਾਅਦ ਪਾਕਿਸਤਾਨ ਜਿਸ ਲਾਂਚ ਪੈਡ ਤੋਂ ਡਰੋਨ ਹਮਲੇ ਕਰ ਰਿਹਾ ਸੀ, ਉਸ ਨੂੰ ਵੀ ਢਹਿ-ਢੇਰੀ ਕਰ ਦਿੱਤਾ ਹੈ।