
ਲਲਿਤਪੁਰ- ਉੱਤਰ ਪ੍ਰਦੇਸ਼ ‘ਚ ਲਲਿਤਪੁਰ ਦੇ ਜਖੌਰਾ ਥਾਣਾ ਖੇਤਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 4 ਪੁੱਤਾਂ ਦੀ ਬਜ਼ੁਰਗ ਮਾਂ 30 ਸਾਲ ਦੇ ਨੌਜਵਾਨ ਨਾਲ ਫਰਾਰ ਹੋ ਗਈ ਤੇ ਜਾਂਦੇ-ਜਾਂਦੇ ਉਹ ਆਪਣੀਆਂ ਚਾਰਾਂ ਨੂੰਹਾਂ ਦੇ ਕੀਮਤੀ ਗਹਿਣੇ ਵੀ ਨਾਲ ਲੈ ਗਈ। ਬਜ਼ੁਰਗ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਇਕ ਨੌਜਵਾਨ ਨਾਲ ਪ੍ਰੇਮ ਪ੍ਰਸੰਗ ਸੀ। ਕਰੀਬ 20 ਦਿਨ ਪਹਿਲੇ ਉਹ ਪ੍ਰੇਮੀ ਨਾਲ ਫਰਾਰ ਹੋ ਗਈ। ਪੀੜਤ ਬਜ਼ੁਰਗ ਦਾ ਕਹਿਣਾ ਹੈ ਕਿ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਅਦ ਉਸ ਨੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੂੰ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪ੍ਰੇਮੀ ਦੀ ਪਤਨੀ ਨੇ ਵੀ ਪੁਲਸ ਨੂੰ ਪਤੀ ਨੂੰ ਲੱਭਣ ਦੀ ਅਪੀਲ ਕੀਤੀ ਹੈ। ਪੁਲਸ ਦੋਹਾਂ ਦੀ ਤਲਾਸ਼ ਕਰ ਰਹੀ ਹੈ।
ਇਹ ਮਾਮਲਾ ਪਿੰਡ ਵਾਸੀਆਂ ਵਿਚਾਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਨਾਲ ਹੀ ਪੁਲਸ ਦੀ ਕਾਰਵਾਈ ‘ਤੇ ਸਵਾਲ ਚੁੱਕ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਉਹ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਲੱਭਣ ‘ਚ ਲੱਗੀ ਹੈ। ਫਿਲਹਾਲ ਦੋਵਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਕੁਝ ਸਮੇਂ ਪਹਿਲਾਂ ਅਲੀਗੜ ‘ਚ ਇਕ ਸੱਸ ਆਪਣੇ ਹੋਣ ਵਾਲੇ ਜਵਾਈ ਨਾਲ ਘਰੋਂ ਫਰਾਰ ਹੋ ਗਈ ਸੀ। ਔਰਤ ਦੇ ਪਤੀ ਨੇ ਦਾਅਵਾ ਕੀਤਾ ਸੀ ਕਿ ਪਤਨੀ ਧੀ ਦੇ ਵਿਆਹ ਲਈ ਰੱਖੇ ਕਹਿਣੇ ਅਤੇ ਨਕਦੀ ਵੀ ਆਪਣੇ ਨਾਲ ਲੈ ਕੇ ਦੌੜ ਗਈ ਸੀ।