Spread the love

Opration Sindoor : ਭਾਰਤ ਵੱਲੋਂ 7 ਮਈ ਨੂੰ ਪਾਕਿਸਤਾਨ ਵਿੱਚ ਆਪ੍ਰੇਸ਼ਨ ਸਿੰਦੂਰ ਚਲਾਇਆ ਗਿਆ ਸੀ। ਇਸ ਸਬੰਧੀ ਸੂਤਰਾਂ ਤੋਂ ਇੱਕ ਬਹੁਤ ਹੀ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ ਕਿ ਹਮਲੇ ਵਿੱਚ ਲਸ਼ਕਰ ਅਤੇ ਜੈਸ਼ ਨਾਲ ਸਬੰਧਤ 5 ਵੱਡੇ ਅੱਤਵਾਦੀ ਮਾਰੇ ਗਏ ਹਨ।

ਮਰਨ ਵਾਲਿਆਂ ਵਿੱਚ ਜੋ ਸ਼ਾਮਲ ਹਨ?

-ਮੁਦੱਸਰ ਖਾਦੀਆਂ  -ਖਾਲਿਦ -ਹਾਫਿਜ਼ ਜਮੀਲ -ਯੂਸਫ਼ ਅਜ਼ਹਰ -ਹਸਨ ਖਾਨ

ਇਹ ਸਾਰੇ ਅੱਤਵਾਦੀ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਦੇ ਕਰੀਬੀ ਮੰਨੇ ਜਾਂਦੇ ਸਨ ਅਤੇ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਸਨ। ਉਹ ਲਾਂਚਪੈਡ ਅਤੇ ਸਿਖਲਾਈ ਕੈਂਪ ਚਲਾ ਕੇ ਭਾਰਤ ਵਿੱਚ ਘੁਸਪੈਠ ਅਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ।