ਕਿਹਾ ਜਾਂਦਾ ਹੈ ਕਿ ਇੱਕ ਵਾਰ ਜਦੋਂ ਕੋਈ ਵਿਅਕਤੀ ਇਹ ਨਿਸ਼ਚਾ ਕਰ ਲੈਂਦਾ ਹੈ ਕਿ ਉਹਨੂੰ ਕੁਝ ਪ੍ਰਾਪਤ ਕਰਨਾ ਹੈ ਤਾਂ ਹਾਲਾਤ ਭਾਵੇਂ ਕਿੰਨੇ ਵੀ ਉਲਟ ਕਿਉਂ ਨਾ ਹੋਣ, ਉਸਨੂੰ ਸਫਲਤਾ ਜ਼ਰੂਰ ਮਿਲਦੀ ਹੈ। ਪੰਜਾਬ ਦੀ ਧੀ ਸ਼ਿਵਾਨੀ ਨੇ ਇੱਕ ਵਾਰ ਫਿਰ ਇਹ ਸਾਬਤ ਕਰਕੇ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ। ਸ਼ਿਵਾਨੀ ਨੇ ਪੰਜਾਬ ਸਿਵਲ ਸਰਵਿਸ (ਜੁਡੀਸ਼ਰੀ) ਦੀ ਪ੍ਰੀਖਿਆ ਚੰਗੇ ਅੰਕਾਂ ਨਾਲ ਪਾਸ ਕੀਤੀ ਹੈ ਅਤੇ ਹੁਣ ਜੱਜ ਬਣਨ ਜਾ ਰਹੀ ਹੈ। ਪਰ ਇਹ ਸਫ਼ਰ ਉਸ ਲਈ ਆਸਾਨ ਨਹੀਂ ਸੀ।
ਇਕ ਮੀਡੀਆ ਰਿਪੋਰਟ ਮੁਤਾਬਕ ਸ਼ਿਵਾਨੀ ਪੰਜਾਬ ਦੇ ਕਪੂਰਥਲਾ ਜ਼ਿਲੇ ਦੇ ਮਹੂਲਾ ਮਹਿਤਾਬ ਗੜ੍ਹ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਬਲਜੀਤ ਸਿੰਘ ਬਿੱਟੂ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਆਟੋ ਚਲਾਉਂਦੇ ਹਨ ਅਤੇ ਇਸ ਰਾਹੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ। ਰਿਪੋਰਟ ‘ਚ ਸ਼ਿਵਾਨੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਨ੍ਹਾਂ ਹਰ ਤਰ੍ਹਾਂ ਦੇ ਦਿਨ ਵੇਖੇ ਹਨ, ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ, ਜਿਨ੍ਹਾਂ ਦਾ ਇਕ ਗਰੀਬ ਪਰਿਵਾਰ ਨੂੰ ਸਾਹਮਣਾ ਕਰਨਾ ਪੈਂਦਾ ਹੈ। ਪਰ ਉਸਦਾ ਟੀਚਾ ਹਮੇਸ਼ਾ ਇੱਕ ਹੀ ਰਿਹਾ ਹੈ, ਸਖਤ ਮਿਹਨਤ ਕਰਨਾ ਅਤੇ ਆਪਣੇ ਪਰਿਵਾਰ ਲਈ ਕੁਝ ਵੱਡਾ ਕਰਨਾ।
