ਦਸੂਹਾ ਦੇ ਪਿੰਡ ਸਹੋੜਾ ਕੰਢੀ ਦੇ ਇੱਕ ਨੌਜਵਾਨ ਦੀ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ। ਨੌਜਵਾਨ ਦੀ ਪਛਾਣ ਸੰਦੀਪ ਸਿੰਘ ਵਾਸੀ ਪਿੰਡ ਸਹੋੜਾ ਕੰਢੀ ਵਜੋਂ ਹੋਈ ਹੈ। ਇਹ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ।
ਨੌਜਵਾਨ ਸੀਐਚਵੀ ਬਿਜਲੀ ਵਿਭਾਗ ਦਾ ਮੁਲਾਜ਼ਮ ਸੀ। ਪਿਛਲੇ ਪੰਜ ਸਾਲਾਂ ਤੋਂ ਕੰਟੈਂਟ ਬੇਸ ਉਤੇ ਕੰਮ ਕਰ ਰਿਹਾ ਸੀ। ਸਵੇਰੇ ਜਦੋਂ ਇਹ ਨੌਜਵਾਨ ਆਪਣੇ ਕੰਮ ਉਤੇ ਗਿਆ ਅਤੇ ਬਿਜਲੀ ਦੇ ਨੁਕਸ ਨੂੰ ਠੀਕ ਕਰਨ ਲੱਗਾ ਤਾਂ ਬਿਜਲੀ ਦੀ ਲਾਈਨ ਤੋਂ ਨੌਜਵਾਨ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ।