ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਸ਼ਹਿਰ ਦੀ ਗਣੇਸ਼ ਕਾਲੋਨੀ ‘ਚ ਚੋਰ ਇੱਕ ਘਰ ‘ਚ ਦਾਖਲ ਹੋ ਕੇ ਸਾਈਕਲ ਤੇ ਹੋਰ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਚੋਰਾਂ ਨੇ ਤਾਂ ਹੱਦ ਹੀ ਕਰ ਦਿੱਤੀ ਘਰ ਦੇ ਵਿਹੜੇ ‘ਚ ਪਈਆਂ ਚਾਰ ਕੁਰਸੀਆਂ ਵੀ ਲੈ ਕੇ ਫਰਾਰ ਹੋ ਗਏ। ਪਰਿਵਾਰ ਦਾ ਕਹਿਣਾ ਹੈ ਕਿ ਬਾਹਰ ਧੁੱਪ ‘ਚ ਸੁਕਾਉਣ ਲਈ ਰੱਖੀ ਔਰਤ ਦੇ ਕੁਝ ਕੱਪੜੇ ਵੀ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ।