News : Patiala – ਪਟਿਆਲਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ 2 ਨੌਜਵਾਨਾਂ ਦੀ ਵੱਡੀ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਦੱਸ ਦੇਈਏ ਕਿ 4 ਨੌਜਵਾਨ ਨਸ਼ਾ ਛੁਡਾਉ ਕੇਂਦਰ ਵਿੱਚ ਭਰਤੀ ਸਨ। ਚਾਰਾਂ ਨੇ ਭੱਜਣ ਦਾ ਪਲਾਨ ਬਣਾਇਆ ਅਤੇ ਨਸ਼ਾ ਛੁਡਾਉ ਕੇਂਦਰ ਦੀਆਂ ਕੰਧਾਂ ਟੱਪ ਕੇ ਚਾਰੇ ਨੌਜਵਾਨ ਭੱਜ ਗਏ। ਨਸ਼ਾ ਛੁਡਾਉ ਕੇਂਦਰ ਦੀ ਟੀਮ ਨੇ ਚਾਰਾਂ ਚੋ ਇੱਕ ਨੂੰ ਕਾਬੂ ਕਰ ਲਿਆ ਤੇ ਤਿੰਨ ਜਣਿਆਂ ਨੇ ਨਹਿਰ ਵਿੱਚ ਛਾਲਾਂ ਮਾਰ ਦਿੱਤੀਆਂ, ਜਿੰਨਾਂ ਚੋਂ ਇੱਕ ਨੂੰ ਤੈਰਨਾ ਆਉਂਦਾ ਸੀ ਅਤੇ ਦੋ ਨੂੰ ਤੈਰਨਾ ਨਹੀਂ ਆਉਂਦਾ ਸੀ ਜਿਸ ਕਾਰਨ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ
Facebook
Twitter
LinkedIn
WhatsApp