ਗੁਨੀਤ ਮੋਂਗਾ ਦੀ ਦੀ ਨਿਰਦੇਸ਼ਤ ਲਘੂ ਫ਼ਿਲਮ ‘ਦਿ ਐਲੀਫ਼ੈਂਟ ਵ੍ਹਿਸਪਰ਼੍ਰ਼ਜ’ ਨੇ 95ਵੇਂ ਕੌਮਾਂਤਰੀ ਆਸਕਰ ਐਵਾਰਡ ਨੂੰ ਆਪਣੇ ਨਾਮ ਕਰ ਲਿਆ ਹੈ। ਗੁਨੀਤ ਨੇ ‘ਦਿ ਐਲੀਫ਼ੈਂਟ ਵ੍ਹਿਸਪਰ੍ਰਜ਼’ ਫ਼ਿਲਮ ਨੂੰ ਸਾਂਝੇ ਤੌਰ ਉੱਤੇ ਸਿੱਖਿਆ ਐਂਟਰਟੇਨਮੈਂਟ ਬੈਨਰ ਹੇਠਾਂ ਅਚਿਨ ਜੈਨ ਨਾਲ ਮਿਲ ਕੇ ਪ੍ਰੋਡਿਊਸ ਕੀਤਾ ਹੈ। ਇਸ ਫਿਲਮ ਦੀ ਨਿਰਦੇਸ਼ਕ ਕਾਰਤਿਕੀ ਗੌਨਸਾਲਵਿਸ ਹਨ। ਇਹ ਫ਼ਿਲਮ ‘ਡਾਕੂਮੈਂਟਰੀ ਸ਼ਾਰਟ ਫ਼ਿਲਮ ਕੈਟੇਗਰੀ’ ਲਈ ਨਾਮਜ਼ਦ ਹੋਈ ਸੀ। ਭਾਰਤ ਦੀ ਫ਼ਿਲਮ ਦਾ ਮੁਕਾਬਲਾ ਚਾਰ ਹੋਰ ਫ਼ਿਲਮਾਂ ਨਾਲ ਸੀ। ‘ਦਿ ਐਲੀਫ਼ੈਂਟ ਵ੍ਹਿਸਪਰ੍ਰਜ਼’ ਫ਼ਿਲਮ 8 ਦਸੰਬਰ 2022 ਨੂੰ ਨੈੱਟਫ਼ਲਿਕਸ ਉੱਤੇ ਰਿਲੀਜ਼ ਹੋਈ ਸੀ।
ਦਿੱਲੀ ਦੇ ਪੰਜਾਬੀ ਪਰਿਵਾਰ ਨਾਲ ਤਾਲੁਕ ਰੱਖਣ ਵਾਲੀ ਗੁਨੀਤ ਮੋਂਗਾ ਇਰਫ਼ਾਨ ਖ਼ਾਨ, ਵਿੱਕੀ ਕੌਸ਼ਲ, ਦਿਵਿਆ ਦੱਤਾ ਨਾਲ ਫ਼ਿਲਮਾਂ ਬਣਾ ਚੁੱਕੇ ਹਨ। ਹੁਣ ਉਨ੍ਹਾਂ ਦੀ ਲਘੂ ਫ਼ਿਲਮ ‘ਦਿ ਐਲੀਫ਼ੈਂਟ ਵ੍ਹਿਸਪਰ੍ਰਜ਼’ ਨੇ ਆਸਕਰ ਆਪਣੇ ਨਾਮ ਕਰ ਲਿਆ ਹੈ।

ਕੌਣ ਹਨ ਗੁਨੀਤ ਮੋਂਗਾ?
ਗੁਨੀਤ ਦਾ ਤਾਲੁਕ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਨਾਲ ਹੈ।
ਉਨ੍ਹਾਂ ਦੀ ਲਿੰਕਡਿਨ ਪ੍ਰੋਫ਼ਾਈਲ ਮੁਤਾਬਕ ਉਨ੍ਹਾਂ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਰਸਿਟੀ ਤੋਂ 2001 ਤੋਂ 2004 ਦਰਮਿਆਨ ਪੱਤਰਕਾਰੀ ਵਿੱਚ ਗ੍ਰੈਜੁਏਸ਼ਨ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਫ਼ਿਲਮ ਅਤੇ ਮਨੋਰੰਜਨ ਖੇਤਰ ਨਾਲ ਜੁੜੀਆਂ ਕਈ ਕੰਪਨੀਆਂ ਵਿੱਚ ਕੰਮ ਕੀਤਾ ਹੈ।
ਇਨ੍ਹਾਂ ਕੰਪਨੀਆਂ ਵਿੱਚ ਏਕਤਾ ਕਪੂਰ ਦੀ ਕੰਪਨੀ ਬਾਲਾਜੀ ਮੋਸ਼ਨ ਪਿਕਚਰਜ਼, ਨਿਰਦੇਸ਼ਕ ਅਨੁਰਾਗ ਕਸ਼ਿਅਪ ਦੀ ਕੰਪਨੀ ਅਨੁਰਾਗ ਕਸ਼ਿਅਪ ਫ਼ਿਲਮਜ਼ ਪ੍ਰੋਡਕਸ਼ਨ ਵੀ ਸ਼ਾਮਲ ਹਨ। ਲਿੰਕਡਿਨ ਪ੍ਰੋਫ਼ਾਈਲ ਮੁਤਾਬਕ ਉਹ ਅਪ੍ਰੈਲ 2008 ਤੋਂ ਸਿੱਖਿਆ ਐਂਟਰਟੇਨਮੈਂਟ ਦੀ ਸੀਈਓ ਅਤੇ ਸੰਸਥਾਪਕ ਹਨ। ਗੁਨੀਤ ਮੋਂਗਾ ਦਾ ਆਪਣਾ ਪ੍ਰੋਡਕਸ਼ਨ ਹਾਊਸ ਸਿੱਖਿਆ ਐਂਟਰਟੇਨਮੈਂਟ ਹੈ। ਅਚਿਨ ਜੈਨ ਇਸ ਦੇ ਸਹਿ ਸੰਸਥਾਪਕ ਹਨ।
ਦਸੰਬਰ 2022 ਵਿੱਚ ਗੁਨੀਤ ਮੋਂਗਾ ਨੇ ਸੰਨੀ ਕਪੂਰ ਨਾਲ ਵਿਆਹ ਕਰਵਾਇਆ। ਸੰਨੀ ਕਪੂਰ ਇੱਕ ਕਾਰੋਬਾਰੀ ਹਨ ਅਤੇ ਦੋਵਾਂ ਦਾ ਆਨੰਦ ਕਾਰਜ ਮੁੰਬਈ ਦੇ ਇੱਕ ਗੁਰਦੁਆਰੇ ਵਿੱਚ ਹੋਇਆ ਸੀ।
