News Taran Taran – ਕੈਨੇਡਾ ਤੋਂ ਬਹੁਤ ਦੁਖਦਾਈ ਖਬਰ ਸਾਹਮਣੇ ਆਈ, ਜਿਥੇ ਤਰਨ ਤਾਰਨ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ 9 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੰਡੂਰ ਸਾਹਿਬ ਦੇ ਪਿੰਡ ਮੰਮਣਕੇ ਦੇ 21 ਸਾਲਾਂ ਨੋਜਵਾਨ ਸੁਖਚੈਨ ਸਿੰਘ ਦੀ ਕੈਨੇਡਾ ਵਿੱਚ ਹਾਰਟ ਅਟੈਕ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਰਤਕ ਕਰੀਬ 9 ਮਹੀਨੇ ਘਰ ਦੀ ਗਰੀਬੀ ਦੂਰ ਕਰਨ ਲਈ ਸਟੱਡੀ ਵੀਜ਼ਾ ਤੇ ਵਿਦੇਸ਼ ਗਿਆ ਸੀ ਜੋ ਕਿ ਪੜਾਈ ਦੇ ਨਾਲ ਨਾਲ ਕੰਮ ਵੀ ਕਰ ਰਿਹਾ ਸੀ। ਮਿਰਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਿਤਾ ਭਾਰਤੀ ਫੋਜ ਤੋਂ ਸੇਵਾ ਮੁਕਤ ਜਵਾਨ ਹੈ ਜਿਸ ਨੇ ਥੋੜ੍ਹੀ ਜ਼ਮੀਨ ਦੇ ਚੱਲਦਿਆਂ ਆਪਣੇ ਬੇਟੇ ਦੇ ਚੰਗੇ ਭਵਿੱਖ ਲਈ ਆਪਣੇ ਜੀਵਨ ਦੀ ਸਾਰੀ ਕਮਾਈ ਅਤੇ ਕਰਜ਼ਾ ਚੁੱਕ ਕੇ ਉਸਨੂੰ ਵਿਦੇਸ਼ ਭੇਜਿਆ ਸੀ।
ਮਿਰਤਕ ਦੇ ਪਿਤਾ ਅਤੇ ਭੈਣ ਨੇ ਰੋਂਦਿਆਂ ਹੋਇਆ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਉਸ ਨਾਲ ਗੱਲ ਹੋਈ ਸੀ ਅਤੇ ਸਭ ਕੁਝ ਠੀਕ ਠਾਕ ਦੱਸ ਰਿਹਾ ਸੀ। ਮਿਰਤਕ ਦੇ ਪਰਿਵਾਰਕ ਨੇ ਭਾਰਤ lਸਰਕਾਰ ਕੋਲੋਂ ਮਿਰਤਕ ਦੇਹ ਜਲਦੀ ਮੰਗਵਾ ਕੇ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੇ ਹੱਥੀਂ ਉਸਦਾ ਅੰਤਿਮ ਸੰਸਕਾਰ ਕਰ ਸਕਣ।
Facebook
Twitter
WhatsApp