ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੀ ਰਿਹਾਈ ਫਿਲਹਾਲ ਟਲ ਗਈ ਹੈ। ਕੁਲਬੀਰ ਜ਼ੀਰਾ ਨੂੰ ਹਾਲੇ ਹੋੋਰ ਸਮਾਂ ਜੇਲ੍ਹ ‘ਚ ਰਹਿਣਾ ਪਵੇਗਾ। ਜ਼ੀਰਾ ਇੱਕ ਹੋੋਰ ਮਾਮਲੇ ‘ਚ ਅਜੇ ਜੇਲ੍ਹ ਵਿਚੋਂ ਬਾਹਰ ਨਹੀਂ ਆ ਸਕਣਗੇ।
7/51 ਦੇ ਮਾਮਲੇ ‘ਚ ਕੁਲਬੀਰ ਜ਼ੀਰਾ ਦੀ ਰਿਹਾਈ ਟਲ ਗਈ ਹੈ। ਸਾਬਕਾ ਵਿਧਾਇਕ ਜ਼ੀਰਾ ਰੋਪੜ ਜੇਲ੍ਹ ‘ਚ ਬੰਦ ਹਨ। ਜ਼ੀਰਾ ਨੂੰ ਪਹਿਲਾਂ ਇੱਕ ਮਾਮਲੇ ‘ਚ ਜ਼ਮਾਨਤ ਮਿਲ ਗਈ ਸੀ, ਅੱਜ ਉਨ੍ਹਾਂ ਦੀ ਰਿਹਾਈ ਹੋਣੀ ਸੀ ਤੇ ਕਈ ਕਾਂਗਰਸੀ ਆਗੂ ਉਨ੍ਹਾਂ ਦਾ ਸਵਾਗਤ ਕਰ ਲਈ ਪਹੁੰਚੇ ਸਨ। ਪਰ ਹੁਣ ਇਹ ਰਿਹਾਈ ਟਲ ਗਈ ਹੈ।