Israel Hamas War Situation Update : ਅਮਰੀਕਾ ਦਾ ਪਹਿਲਾ ਟਰਾਂਸਪੋਰਟ ਜਹਾਜ਼ ਗੋਲਾ ਬਾਰੂਦ ਲੈ ਕੇ ਇਜ਼ਰਾਈਲ ਦੇ ਨੇਵਾਤਿਮ ਏਅਰਬੇਸ ਪਹੁੰਚਿਆ। ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਹਿਲੀ ਵਾਰ ਜੰਗ ਨੂੰ ਲੈ ਕੇ ਬਿਆਨ ਦਿੱਤਾ
ਇਜ਼ਰਾਇਲ-ਫਿਲਸਤੀਨ ਚ ਤਣਾਅ ਫਿਰ ਵੱਧ ਗਿਆ ਹੈ। ਫਿਲਸਤੀਨ ਦੀ ਗਾਜ਼ਾ ਪੱਟੀ ਤੋਂ ਇਜ਼ਰਾਇਲ ਵੱਲ ਰਾਕੇਟ ਦਾਗੇ ਗਏ ਹਨ। ਫਿਲਸਤੀਨ ਤੋਂ ਇਜ਼ਰਾਇਲ ਵੱਲ 5000 ਰਾਕੇਟ ਵਰ੍ਹਾਏ ਗਏ । ਫਿਲਸਤੀਨ ਤੋਂ ਹਮਾਸ ਅੱਤਵਾਦੀ ਸੰਗਠਨ ਨੇ ਹਮਲਾ ਕੀਤਾ ਸੀ। ਫਿਲਸਤੀਨ ਵੱਲੋਂ ਕੀਤੇ ਹਮਲੇ ਚ 1 ਦੀ ਮੌਤ ਹੋ ਗਈ ਹੈ। ਹਮਲੇ ਦੀਆਂ ਖੌਫਨਾਕ ਤੇ ਡਰਾਉਣੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਸਤੀਨ ਤੋਂ ਇਜ਼ਰਾਇਲ ਚ ਅੱਤਵਾਦੀਆਂ ਨੇ ਘੁਸਪੈਠ ਕੀਤੀ ਸੀ। ਇਜ਼ਰਾਇਲ ਨੇ ਜਵਾਬੀ ਕਾਰਵਾਈ ਚ ਹਮਾਸ ਅੱਤਵਾਦੀਆਂ ਤੇ ਹਮਲਾ ਕੀਤਾ। ਇਜ਼ਰਾਇਲ ਨੇ ਯੁੱਧ ਦੀ ਸਥਿਤੀ ਦਾ ਐਲਾਨ ਕੀਤਾ