ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਸਵਾਲ ਦਾ ਜਵਾਬ ਅਤੇ ਵਿਧਾਨ ਸਭਾ ਨੂੰ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਸੂਬੇ ਵਿੱਚ 3.73 ਲੱਖ ਲਾਈਸੈਂਸਧਾਰਕ ਹਨ ਅਤੇ ਹੁਣ ਤੱਕ 813 ਲੋਕਾਂ ਦੇ ਹਥਿਆਰਾਂ ਦੇ ਲਾਈਸੈਂਸ ਰੱਦ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 89 ਲੋਕਾਂ ਦਾ ਅਪਰਾਧਿਕ ਪਿਛੋਕੜ ਹੈ। ਹਥਿਆਰਾਂ ਦੇ ਲਾਈਸੈਂਸ ਰੱਖਣ ਵਿੱਚ ਸਰਹੱਦੀ ਸੂਬਾ ਗੁਰਦਾਸਪੁਰ ਪਹਿਲੇ ਨੰਬਰ, ਬਠਿੰਡਾ ਅਤੇ ਪਟਿਆਲਾ ਦੂਜੇ ਅਤੇ ਤੀਜੇ ਨੰਬਰ ’ਤੇ ਆਉਂਦੇ ਹਨ।
ਕਿਸ ਜ਼ਿਲ੍ਹੇ ’ਚ ਕਿੰਨੇ ਲਾਈਸੈਂਸ ਹਨ?
* ਗੁਰਦਾਸਪੁਰ – 40,789
* ਬਠਿੰਡਾ – 29,353
* ਪਟਿਆਲਾ – 28,340
* ਮੋਗਾ – 26,656
* ਅੰਮ੍ਰਿਤਸਰ ਰੂਰਲ 23,201
* ਫ਼ਿਰੋਜ਼ਪੁਰ -21,432
ਸਰਕਾਰ ਮੁਤਾਬਕ ਜਿਆਦਾਤਰ ਲਾਈਸੈਂਸ ਮੁਹਾਲੀ ਅਤੇ ਪਠਾਨਕੋਟ ਵਿੱਚ ਰੱਦ ਕੀਤੇ ਗਏ ਹਨ। ਅੰਕੜਿਆਂ ਅਨੁਸਾਰ ਮੁਹਾਲੀ ਵਿੱਚ 235 ਅਤੇ ਪਠਾਨਕੋਟ ਵਿੱਚ 199 ਲਾਈਸੈਂਸ ਰੱਦ ਹੋਏ ਹਨ।
ਇਸ ਦੇ ਨਾਲ ਹੀ ਲੁਧਿਆਣਾ ਰੂਰਲ ਵਿੱਚ 87 ਅਤੇ ਫ਼ਰੀਦਕੋਟ ਵਿੱਚ 84 ਲਾਈਸੈਂਸ ਰੱਦ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਲੁਧਿਆਣਾ ਵਿੱਚ ਜਿਨ੍ਹਾਂ 27 ਲੋਕਾਂ ਦੇ ਲਾਈਸੈਂਸ ਰੱਦ ਕੀਤਾ ਹਨ, ਉਹਨਾਂ ਦੀ ਪਿਛੋਕੜ ਅਪਰਾਧਿਕ ਹੈ। ਪਠਾਨਕੋਟ ਵਿੱਚ ਵੀ ਜਿਨ੍ਹਾਂ 17 ਲੋਕਾਂ ਦੇ ਲਾਈਸੈਂਸ ਰੱਦ ਹੋਏ ਹਨ, ਉਹਨਾਂ ਦਾ ਰਿਕਾਰਡ ਅਪਰਾਧਿਕ ਸੀ।
ਪਿਛਲੇ ਸਾਲ ਨਵੰਬਰ ਵਿੱਚ ਸਰਕਾਰ ਨੇ ਜਨਤਕ ਥਾਵਾਂ ਉਪਰ, ਸੋਸ਼ਲ ਮੀਡੀਆ ਅਤੇ ਗੀਤਾਂ ਵਿੱਚ ਹਥਿਆਰਾਂ ਦੀ ਨੁਮਾਇਸ਼ ਉਪਰ ਪਾਬੰਧੀ ਲਗਾਈ ਸੀ।