ਬਾਓ ਫੈਨ, ਚਾਈਨਾ ਰੇਨੇਸੈਂਸ ਹੋਲਡਿੰਗਜ਼ ਦੇ ਸੰਸਥਾਪਕ ਹਨ ਅਤੇ ਉਨ੍ਹਾਂ ਦੀ ਗਾਹਕ ਸੂਚੀ ਵਿੱਚ ਇੰਟਰਨੈਟ ਦਿੱਗਜ ਟੈਨਸੈਂਟ, ਅਲੀਬਾਬਾ ਅਤੇ ਬਾਇਡੂ ਸ਼ਾਮਲ ਹਨ।
ਬਾਓ ਨੂੰ ਦੇਸ਼ ਦੇ ਤਕਨੀਕੀ ਖੇਤਰ ਵਿੱਚ ਇੱਕ ਵੱਡੇ ਨਾਮ ਵਜੋਂ ਦੇਖਿਆ ਜਾਂਦਾ ਹੈ। ਬਾਓ ਦੇ ਗਾਇਬ ਹੋਣ ਦਾ ਮਾਮਲਾ ਬੜਾ ਨਾਟਕੀ ਹੈ। ਉਹ ਆਪਣੀ ਕੰਪਨੀ ਵੱਲੋਂ ਇੱਕ ਵਿਸ਼ੇਸ਼ ਐਲਾਨ ਕਰਨ ਤੋਂ ਕਈ ਦਿਨ ਪਹਿਲਾਂ ਲਾਪਤਾ ਹੋ ਗਏ ਸਨ।
ਪਹਿਲਾਂ ਵੀ ਕਈ ਅਰਬਪਤੀ ਹੋਏ ਲਾਪਤਾ
ਬਾਓ ਦਾ ਲਾਪਤਾ ਜਾਂ ਗਾਇਬ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਤੋਂ ਪਹਿਲਾਂ, ਪਿਛਲੇ ਕੁਝ ਸਾਲਾਂ ਵਿੱਚ ਕਈ ਚੀਨੀ ਅਰਬਪਤੀ ਇਸੇ ਤਰ੍ਹਾਂ ਲਾਪਤਾ ਹੋਏ ਹਨ।
ਜਾਣੀ-ਪਛਾਣੀ ਕੰਪਨੀ ਅਲੀਬਾਬਾ ਦੇ ਬਾਸ ਜੈਕ ਮਾ ਵੀ ਉਨ੍ਹਾਂ ‘ਚੋਂ ਇੱਕ ਹਨ। ਹਾਲਾਂਕਿ, ਇੱਕ ਇਹ ਵੀ ਧਿਆਨ ਦੇਣ ਯੋਗ ਹੈ ਕਿ ਇਸ ਤਰ੍ਹਾਂ ਲਾਪਤਾ ਹੋ ਰਹੇ ਅਰਬਪਤੀਆਂ ‘ਤੇ ਤਾਂ ਧਿਆਨ ਦਿੱਤਾ ਵੀ ਜਾਂਦਾ ਹੈ ਪਰ ਚੀਨੀ ਨਾਗਰਿਕਾਂ ਦੇ ਲਾਪਤਾ ਹੋਣ ਦੇ ਘੱਟ ਹੀ ਮਾਮਲੇ ਜਨਤਕ ਹੁੰਦੇ ਹਨ।
ਗਾਇਬ ਹੋਣ ਵਾਲੇ ਅਰਬਪਤੀ
* ਟੈਕਨਾਲੋਜੀ ਉਦਯੋਗ ਦੇ ਡੀਲਮੇਕਰ ਬਾਓ ਫੈਨ ਪਿਛਲੇ ਮਹੀਨੇ ਤੋਂ ਲਾਪਤਾ ਹਨ।
* ਗੁਓ ਗੁਆਂਗਚਾਂਗ, ਫੋਸੁਨ ਇੰਟਰਨੈਸ਼ਨਲ ਸਮੂਹ ਦੇ ਚੇਅਰਮੈਨ ਵੀ ਲਾਪਤਾ ਹੋਏ ਸਨ।
* 2020 ਵਿੱਚ ਅਰਬਪਤੀ ਅਤੇ ਰੀਅਲ ਅਸਟੇਟ ਕਾਰੋਬਾਰੀ ਰੇਨ ਝਿਕਿਆਂਗ ਲਾਪਤਾ ਹੋ ਗਏ ਸਨ।
* ਚੀਨੀ-ਕੈਨੇਡੀਅਨ ਕਾਰੋਬਾਰੀ ਜ਼ਿਆਓ ਜਿਆਨਹੁਆ ਨੂੰ ਹਾਂਗਕਾਂਗ ਦੇ ਇੱਕ ਲਗਜ਼ਰੀ ਹੋਟਲ ਤੋਂ ਚੁੱਕ ਲਿਆ ਗਿਆ ਸੀ।
* ਜਾਣੀ-ਪਛਾਣੀ ਕੰਪਨੀ ਅਲੀਬਾਬਾ ਦੇ ਬਾਸ ਜੈਕ ਮਾ ਵੀ ਲਾਪਤਾ ਹੋਣ ਵਾਲਿਆਂ ‘ਚੋਂ ਇੱਕ ਹਨ।
* ਚੀਨੀ ਨਾਗਰਿਕਾਂ ਦੇ ਲਾਪਤਾ ਹੋਣ ਦੇ ਘੱਟ ਹੀ ਮਾਮਲੇ ਜਨਤਕ ਹੁੰਦੇ ਹਨ।
ਚੀਨ ਸਰਕਾਰ ਕੀ ਕਹਿੰਦੀ ਹੈ?
ਚੀਨੀ ਸਰਕਾਰ ਜ਼ੋਰ ਦੇ ਕੇ ਕਹਿੰਦੀ ਹੈ ਕਿ ਦੇਸ਼ ਦੇ ਕੁਝ ਸਭ ਤੋਂ ਅਮੀਰ ਲੋਕਾਂ ਵਿਰੁੱਧ ਕਾਰਵਾਈਆਂ ਪੂਰੀ ਤਰ੍ਹਾਂ ਕਾਨੂੰਨੀ ਆਧਾਰ ‘ਤੇ ਕੀਤੀਆਂ ਗਈਆਂ ਹਨ ਅਤੇ ਇਸ ਦਾ ਮਕਸਦ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੈ। ਫਿਲਹਾਲ, ਚੀਨ ਦੇ ਵਿੱਤੀ ਬਾਜ਼ਾਰਾਂ, ਕਾਰੋਬਾਰਾਂ ਅਤੇ ਅੰਤ ਵਿੱਚ ਪੂਰੀ ਅਰਥਵਿਵਸਥਾ ਵਿੱਚ ਜੋ ਚੀਜ਼ ਯਕੀਨਨ ਜੋਖਮ ਵਿੱਚ ਹੈ, ਉਹ ਹੈ ਵਿਸ਼ਵਾਸ।