
ਭਾਰਤ-ਪਾਕਿ ਤਣਾਅ ਅਤੇ ਸਰਹੱਦੀ ਰਾਜਾਂ ਵਿੱਚ ਬਲੈਕਆਊਟ ਦਰਮਿਆਨ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਪੈਟਰੋਲ,ਡੀਜ਼ਲ ਅਤੇ LPG ਦੀ ਕੋਈ ਕਮੀ ਨਹੀਂ ਹੈ। ਦੇਸ਼ ਭਰ ਦੇ ਸਾਰੇ ਆਊਟਲੈੱਟਾਂ ‘ਤੇ ਸਪਲਾਈ ਆਮ ਵਾਂਗ ਜਾਰੀ ਹੈ ਅਤੇ ਘਬਰਾ ਕੇ ਵਾਧੂ ਖਰੀਦਦਾਰੀ ਕਰਨ ਤੋਂ ਬਚਿਆ ਜਾਵੇ।
ਦੂਜੇ ਸ਼ਬਦਾਂ ਵਿਚ ਭਾਰਤ-ਪਾਕਿ ਸਰਹੱਦ ‘ਤੇ ਤਣਾਅ ਦਰਮਿਆਨ ਆਮ ਨਾਗਰਿਕਾਂ ਦੀਆਂ ਵਧਦੀਆਂ ਚਿੰਤਾਵਾਂ ਦੇ ਮੱਦੇਨਜ਼ਰ, ਇੰਡੀਅਨ ਆਇਲ ਨੇ ਇੱਕ ਜਨਤਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ (ਐਲਪੀਜੀ) ਦੀ ਸਪਲਾਈ ਵਿਚ ਕੋਈ ਕਮੀ ਨਹੀਂ ਹੈ।
ਕੰਪਨੀ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਘਬਰਾਹਟ ਵਿੱਚ ਖਰੀਦਦਾਰੀ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਇਹ ਕਿ ਬਾਲਣ ਅਤੇ ਐਲਪੀਜੀ ਉਸਦੇ ਸਾਰੇ ਆਉਟਲੈਟਾਂ ‘ਤੇ ਆਸਾਨੀ ਨਾਲ ਉਪਲਬਧ ਹਨ।
ਇੱਕ ਸੋਸ਼ਲ ਮੀਡੀਆ ਪੋਸਟ ਵਿੱਚ, ਇੰਡੀਅਨ ਆਇਲ ਨੇ ਕਿਹਾ, “#ਇੰਡੀਅਨ ਆਇਲ ਕੋਲ ਦੇਸ਼ ਭਰ ਵਿੱਚ ਕਾਫ਼ੀ ਸਟਾਕ ਹੈ ਅਤੇ ਸਾਡੀਆਂ ਸਪਲਾਈ ਲਾਈਨਾਂ ਸੁਚਾਰੂ ਢੰਗ ਨਾਲ ਕੰਮ ਕਰ ਰਹੀਆਂ ਹਨ। ਘਬਰਾਹਟ ਵਿੱਚ ਖਰੀਦਣ ਦੀ ਕੋਈ ਲੋੜ ਨਹੀਂ ਹੈ – ਸਾਡੇ ਸਾਰੇ ਆਉਟਲੈਟਾਂ ‘ਤੇ ਬਾਲਣ ਅਤੇ ਐਲਪੀਜੀ ਆਸਾਨੀ ਨਾਲ ਉਪਲਬਧ ਹੈ।”
ਕੰਪਨੀ ਨੇ ਗਾਹਕਾਂ ਨੂੰ ਅੱਗੇ ਅਪੀਲ ਕੀਤੀ ਕਿ ਉਹ ਸ਼ਾਂਤ ਰਹਿਣ ਅਤੇ ਬੇਲੋੜੀ ਫਿਊਲ ਸਟੇਸ਼ਨਾਂ ‘ਤੇ ਜਲਦੀ ਜਾਣ ਤੋਂ ਬਚਣ। ਇਸ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਕਾਰਵਾਈਆਂ ਸਪਲਾਈ ਲੜੀ ਨੂੰ ਵਿਗਾੜ ਸਕਦੀਆਂ ਹਨ ਅਤੇ ਟਾਲਣਯੋਗ ਹਫੜਾ-ਦਫੜੀ ਦਾ ਕਾਰਨ ਬਣ ਸਕਦੀਆਂ ਹਨ।