Thursday, June 11, 2026 1:48 pm
Trending Now
Home / Punjab News / ਕੰਗਨਾ ਨੇ ਕਿਹਾ- ਰਾਹੁਲ ‘ਟਪੋਰੀ’ ਵਾਂਗ ਸੰਸਦ ’ਚ ਆਉਂਦੇ ਹਨ, ‘ਤੂ ਤੜਾਕ’ ਕਰਦੇ ਹਨ

ਕੰਗਨਾ ਨੇ ਕਿਹਾ- ਰਾਹੁਲ ‘ਟਪੋਰੀ’ ਵਾਂਗ ਸੰਸਦ ’ਚ ਆਉਂਦੇ ਹਨ, ‘ਤੂ ਤੜਾਕ’ ਕਰਦੇ ਹਨ

ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ ਹੈ ਕਿ ਅਸੀਂ ਔਰਤਾਂ ਰਾਹੁਲ ਨੂੰ ਦੇਖ ਕੇ ਬਹੁਤ ਅਸਹਿਜ ਮਹਿਸੂਸ ਕਰਦੀਆਂ ਹਾਂ। ਬੁੱਧਵਾਰ ਸੰਸਦ ਦੇ ਬਾਹਰ ਉਨ੍ਹਾਂ ਕਿਹਾ ਕਿ ਰਾਹੁਲ ਇਕ ‘ਟਪੋਰੀ’ (ਜੋਕਰ) ਵਾਂਗ ਆਉਂਦੇ ਹਨ, ‘ਤੂ ਤੜਾਕ’ ਕਰਦੇ ਹਨ। ਉਹ ਇੰਟਰਵਿਊ ਦੇਣ ਵਾਲੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ। ਉਹ ਕਹਿੰਦੇ ਹਨ ਆ ਜਾ, ਆ ਜਾ। ਉਨ੍ਹਾਂ ਨੂੰ ਆਪਣੀ ਭੈਣ ਨੂੰ ਵੇਖਣਾ ਚਾਹੀਦਾ ਹੈ। ਉਸ ਦਾ ਵਤੀਰਾ ਬਹੁਤ ਵਧੀਆ ਹੈ।

ਕੰਗਨਾ ਦਾ ਇਹ ਬਿਆਨ ਉਸ ਵਿਵਾਦ ਤੋਂ ਬਾਅਦ ਆਇਆ ਹੈ ਜਿਸ ’ਚ 12 ਮਾਰਚ ਨੂੰ ਸੰਸਦ ਭਵਨ ਕੰਪਲੈਕਸ ਦੇ ਮਕਰ ਦੁਆਰ ‘ਤੇ ਚਾਹ ਤੇ ਸਨੈਕਸ ਲੈਣ ਲਈ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ ਗਈ ਸੀ। ਕਾਂਗਰਸ ਦੀ ਸੰਸਦ ਮੈਂਬਰ ਜੋਤੀਮਣੀ ਨੇ ਕੰਗਨਾ ਬਾਰੇ ਕਿਹਾ ਕਿ ਉਸ ਦੇ ਸ਼ਬਦ ਉਸ ਦੇ ਚਰਿੱਤਰ ਨੂੰ ਦਰਸਾਉਂਦੇ ਹਨ। ਸਿਰਫ਼ ਚੰਗੇ ਕੱਪੜੇ ਪਾਉਣ ਜਾਂ ਮਸ਼ਹੂਰ ਹਸਤੀ ਹੋਣ ਨਾਲ ਕੋਈ ਵਿਅਕਤੀ ਚੰਗਾ ਨਹੀਂ ਬਣਦਾ। ਇਹ ਕੰਗਨਾ ਦੀ ਸਿਅਾਸਤ ਦਾ ਪੱਧਰ ਹੈ, ਇਸ ਲਈ ਉਸ ਨੂੰ ਰਾਹੁਲ ਗਾਂਧੀ ਬਾਰੇ ਬੋਲਣ ਦਾ ਅਸਲ ’ਚ ਕੋਈ ਅਧਿਕਾਰ ਨਹੀਂ।

ਇਸ ਦੌਰਾਨ ਸ਼ਿਵ ਸੈਨਾ (ਊਧਵ) ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਕੰਗਨਾ ਦੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਕਹਿ ਰਹੇ ਸਨ ਕਿ ਉਹ ਕਾਂਗਰਸ ਦੀਆਂ ਮਹਿਲਾ ਸੰਸਦ ਮੈਂਬਰਾਂ ਤੋਂ ਅਸਹਿਜ ਮਹਿਸੂਸ ਕਰਦੇ ਹਨ, ਇਸ ਲਈ ਉਹ ਸੰਸਦ ’ਚ ਨਹੀਂ ਆਏ। ਹੁਣ ਕੰਗਨਾ ਰਾਹੁਲ ਗਾਂਧੀ ਵਿਰੁੱਧ ਬੋਲ ਰਹੀ ਹੈ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Departments

Terms & Conditions

Our Mission

Awards

Privacy Policy

Quick Links

Connect With US

© 2026 INDOZ TV. All Rights Reserved. Website Designed & Developed by indoz