Sunday, June 21, 2026 2:21 pm
Trending Now
Home / Uncategorized / Air India Express ਮਸਕਟ ਤੋਂ ਸ਼ੁਰੂ ਕਰੇਗੀ ਉਡਾਣਾਂ, ਇੰਡੀਗੋ ਨੇ ਵੀ ਕੀਤੀ ਤਿਆਰੀ

Air India Express ਮਸਕਟ ਤੋਂ ਸ਼ੁਰੂ ਕਰੇਗੀ ਉਡਾਣਾਂ, ਇੰਡੀਗੋ ਨੇ ਵੀ ਕੀਤੀ ਤਿਆਰੀ

ਈਰਾਨ ਅਤੇ ਇਜ਼ਰਾਈਲ ਵਿਚਾਲੇ ਜਾਰੀ ਭਿਆਨਕ ਜੰਗ ਕਾਰਨ ਮੱਧ ਪੂਰਬ (ਮਿਡਲ ਈਸਟ) ਵਿੱਚ ਪੈਦਾ ਹੋਏ ਤਣਾਅ ਦਰਮਿਆਨ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਇਸ ਜੰਗ ਕਾਰਨ ਦੁਨੀਆ ਭਰ ਦੀਆਂ ਫਲਾਈਟਾਂ ਬੰਦ ਹੋਣ ਕਰਕੇ ਵੱਡੀ ਗਿਣਤੀ ਵਿੱਚ ਯਾਤਰੀ ਦੁਬਈ ਸਮੇਤ ਕਈ ਹਵਾਈ ਅੱਡਿਆਂ ‘ਤੇ ਫਸੇ ਹੋਏ ਹਨ। ਇਸ ਸੰਕਟ ਵਿਚਕਾਰ ਏਅਰ ਇੰਡੀਆ ਐਕਸਪ੍ਰੈੱਸ ਨੇ ਯਾਤਰੀਆਂ ਨੂੰ ਰਾਹਤ ਦਿੰਦਿਆਂ 3 ਮਾਰਚ ਤੋਂ ਮਸਕਟ (ਓਮਾਨ) ਲਈ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਏਅਰਲਾਈਨ ਅਨੁਸਾਰ, ਮਸਕਟ ਤੋਂ ਦਿੱਲੀ, ਮੁੰਬਈ, ਕੋਚੀ, ਕੋਝੀਕੋਡ, ਮੰਗਲੁਰੂ ਅਤੇ ਤਿਰੂਚਿਰਾਪੱਲੀ ਲਈ ਨਿਰਧਾਰਤ ਉਡਾਣਾਂ ਚਲਾਈਆਂ ਜਾਣਗੀਆਂ। ਜਾਣਕਾਰੀ ਅਨੁਸਾਰ, ਮਸਕਟ ਤੋਂ ਪਹਿਲੀ ਉਡਾਣ ਤਿਰੂਚਿਰਾਪੱਲੀ ਲਈ ਸਥਾਨਕ ਸਮੇਂ ਅਨੁਸਾਰ ਸਵੇਰੇ 10:25 ਵਜੇ ਰਵਾਨਾ ਹੋਵੇਗੀ। ਯਾਤਰੀ ਆਪਣੀ ਉਡਾਣ ਦੀ ਤਾਜ਼ਾ ਸਥਿਤੀ ਏਅਰਲਾਈਨ ਦੀ ਅਧਿਕਾਰਤ ਵੈੱਬਸਾਈਟ ‘ਤੇ ਚੈੱਕ ਕਰ ਸਕਦੇ ਹਨ।

ਹਾਲਾਂਕਿ ਮਸਕਟ ਸੇਵਾ ਸ਼ੁਰੂ ਹੋ ਰਹੀ ਹੈ, ਪਰ ਕਈ ਹੋਰ ਖਾੜੀ ਦੇਸ਼ਾਂ ਲਈ ਮੁਸ਼ਕਲਾਂ ਬਰਕਰਾਰ ਹਨ। ਬਹਿਰੀਨ, ਕੁਵੈਤ, ਕਤਰ, ਸਾਊਦੀ ਅਰਬ ਅਤੇ ਯੂ. ਏ. ਈ. ਲਈ ਉਡਾਣਾਂ 3 ਮਾਰਚ 2026 ਦੀ ਰਾਤ 11:59 ਵਜੇ ਤੱਕ ਰੱਦ ਰਹਿਣਗੀਆਂ। ਸੋਮਵਾਰ ਨੂੰ ਹੀ ਤਣਾਅ ਕਾਰਨ ਲਗਭਗ 357 ਉਡਾਣਾਂ ਰੱਦ ਕੀਤੀਆਂ ਗਈਆਂ ਸਨ। ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਫਸੇ ਹੋਏ ਯਾਤਰੀਆਂ ਦੀ ਸਹਾਇਤਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਯਾਤਰੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਹੈਲਪਲਾਈਨ ਨੰਬਰ 011-24604283 ਅਤੇ 011-24632987 ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਯਾਤਰੀ ਏਅਰਲਾਈਨ ਦੇ ਡਿਜੀਟਲ ਅਸਿਸਟੈਂਟ ‘ਟਿਆ’ ਨਾਲ ਵ੍ਹਟਸਐਪ ਨੰਬਰ +91-6360012345 ‘ਤੇ ਵੀ ਸੰਪਰਕ ਕਰ ਸਕਦੇ ਹਨ।

ਏਅਰ ਇੰਡੀਆ ਐਕਸਪ੍ਰੈਸ ਤੋਂ ਇਲਾਵਾ ਇੰਡੀਗੋ ਏਅਰਲਾਈਨ ਨੇ ਵੀ 3 ਮਾਰਚ ਨੂੰ ਜੇਦਾਹ (ਸਾਊਦੀ ਅਰਬ) ਤੋਂ ਭਾਰਤ ਲਈ 10 ਵਿਸ਼ੇਸ਼ ਰਾਹਤ ਉਡਾਣਾਂ ਚਲਾਉਣ ਦੀ ਯੋਜਨਾ ਬਣਾਈ ਹੈ, ਜੋ ਕਿ ਮੌਜੂਦਾ ਹਵਾਈ ਖੇਤਰ ਦੀ ਸਥਿਤੀ ਅਤੇ ਜ਼ਰੂਰੀ ਮਨਜ਼ੂਰੀਆਂ ‘ਤੇ ਨਿਰਭਰ ਕਰਨਗੀਆਂ। ਸਰਕਾਰ ਅਤੇ ਏਅਰਲਾਈਨਾਂ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਲਗਾਤਾਰ ਭਾਰਤੀ ਮਿਸ਼ਨਾਂ ਨਾਲ ਤਾਲਮੇਲ ਕਰ ਰਹੀਆਂ ਹਨ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz