Thursday, June 11, 2026 1:48 pm
Trending Now
Home / News / ਭਾਰਤ ਦਾ ਪਾਕਿਸਤਾਨ ਨੂੰ ਮੂੰਹਤੋੜ ਜਵਾਬ, ਏਅਰਬੇਸ ਮਗਰੋਂ ਡਰੋਨ ਲਾਂਚਪੈਡ ਵੀ ਕੀਤਾ ਤਬਾਹ

ਭਾਰਤ ਦਾ ਪਾਕਿਸਤਾਨ ਨੂੰ ਮੂੰਹਤੋੜ ਜਵਾਬ, ਏਅਰਬੇਸ ਮਗਰੋਂ ਡਰੋਨ ਲਾਂਚਪੈਡ ਵੀ ਕੀਤਾ ਤਬਾਹ

ਨੈਸ਼ਨਲ ਡੈਸਕ- ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਅੱਜ ਲਗਾਤਾਰ ਤੀਜੀ ਰਾਤ ਪਾਕਿਸਤਾਨ ਵੱਲੋਂ ਭਾਰਤ ‘ਚ ਡਰੋਨ ਹਮਲੇ ਕੀਤੇ ਗਏ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਜਵਾਬੀ ਕਾਰਵਾਈ ਕਰਦਿਆਂ ਭਾਰਤ ਨੇ ਪਾਕਿਸਤਾਨ ਦੇ 4 ਏਅਰਬੇਸ ਨੂੰ ਤਬਾਹ ਕਰ ਦਿੱਤਾ ਹੈ ਤੇ 1 ਡਰੋਨ ਲਾਂਚ ਪੈਡ ਨੂੰ ਵੀ ਤਹਿਸ-ਨਹਿਸ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਕੀਤੇ ਗਏ ਸਾਰੇ ਹਮਲੇ ਭਾਰਤੀ ਫ਼ੌਜ ਨੇ ਨਾਕਾਮ ਕਰ ਦਿੱਤੇ ਹਨ ਤੇ ਜਵਾਬੀ ਕਾਰਵਾਈ ਕਰਦੇ ਹੋਏ ਰਾਵਲਪਿੰਡੀ ਦੇ ਨੂਰਖ਼ਾਨ ਏਅਰਬੇਸ, ਚਕਵਾਲ ਦੇ ਮੁਰੀਦ ਏਅਰਬੇਸ, ਸ਼ੋਰਕੋਟ ਏਅਰਬੇਸ ਤੇ ਰਹੀਮਯਾਰ ਏਅਰਬੇਸ ਨੂੰ ਤਬਾਹ ਕਰ ਦਿੱਤਾ ਹੈ। ਇਸ ਤੋਂ ਬਾਅਦ ਪਾਕਿਸਤਾਨ ਜਿਸ ਲਾਂਚ ਪੈਡ ਤੋਂ ਡਰੋਨ ਹਮਲੇ ਕਰ ਰਿਹਾ ਸੀ, ਉਸ ਨੂੰ ਵੀ ਢਹਿ-ਢੇਰੀ ਕਰ ਦਿੱਤਾ ਹੈ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Departments

Terms & Conditions

Our Mission

Awards

Privacy Policy

Quick Links

Connect With US

© 2026 INDOZ TV. All Rights Reserved. Website Designed & Developed by indoz