Thursday, June 11, 2026 1:47 pm
Trending Now
Home / News / ਵੱਡੀ ਖ਼ਬਰ: ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ‘ਤੇ ਫ਼ਾ. ਇਰਿੰਗ !

ਵੱਡੀ ਖ਼ਬਰ: ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ‘ਤੇ ਫ਼ਾ. ਇਰਿੰਗ !

ਖ਼ਬਰ ਮੋਹਾਲੀ ਤੋਂ ਜਿਥੇ ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਪੁਸ਼ਪਿੰਦਰ ਧਾਲੀਵਾਲ ਉਰਫ਼ ਪਿੰਕੀ ਧਾਲੀਵਾਲ ਦੇ ਘਰ ’ਤੇ ਕੁੱਝ ਅਣਪਛਾਤੇ ਹਮਲਾਵਰਾਂ ਵੱਲੋਂ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਪੁਲਸ ਦੇ ਦੱਸਣ ਮੁਤਾਬਕ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦੇਰ ਸ਼ਾਮ ਸੈਕਟਰ-71 ਸਥਿਤ ਪਿੰਕੀ ਧਾਲੀਵਾਲ ਦੇ ਘਰ ’ਤੇ ਗੋਲ਼ੀਆਂ ਚਲਾਈਆਂ। ਇਹ ਇਲਾਕਾ ਥਾਣਾ ਮਟੌਰ ਅਧੀਨ ਪੈਂਦਾ ਹੈ ਅਤੇ ਇਸ ਇਲਾਕੇ ’ਚ ਹੋਰ ਵੀ ਕਈ ਗਾਇਕ ਅਤੇ ਵੱਡੇ ਰਾਜਨੀਤਕ ਆਗੂ ਰਹਿੰਦੇ ਹਨ।

ਐੱਸ. ਐੱਸ. ਪੀ. ਮੋਹਾਲੀ ਹਰਮਨਦੀਪ ਸਿੰਘ ਹਾਂਸ ਤੇ ਡੀ. ਐੱਸ. ਪੀ. ਸਿਟੀ 1 ਪ੍ਰਿਥਵੀ ਸਿੰਘ ਚਾਹਲ ਘਟਨਾ ਵਾਲੀ ਥਾਂ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪਿੰਕੀ ਧਾਲੀਵਾਲ ਦੇ ਘਰ ਦੇ ਗੇਟ ਅਤੇ ਕੰਧਾਂ ’ਤੇ ਗੋਲ਼ੀਆਂ ਦੇ ਨਿਸ਼ਾਨ ਸਨ। ਐੱਸ. ਐੱਸ. ਪੀ. ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਪੁਲਸ ਬਦਮਾਸ਼ਾਂ ਦੀ ਪਛਾਣ ਕਰਨ ਲਈ ਸੀ. ਸੀ. ਟੀ. ਵੀ. ਫੁਟੇਜ ਹਾਸਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਦੱਸਣਯੋਗ ਹੈ ਕਿ ਪਿੰਕੀ ਧਾਲੀਵਾਲ ਹਾਲ ਹੀ ਵਿਚ ਉਸ ਸਮੇਂ ਸੁਰਖੀਆਂ ’ਚ ਆਇਆ ਸੀ, ਜਦੋਂ ਗਾਇਕਾ ਸੁਨੰਦਾ ਸ਼ਰਮਾ ਨੇ ਉਨ੍ਹਾਂ ’ਤੇ ਘਟੀਆ ਵਰਤਾਓ ਕਰਨ ਦਾ ਦੋਸ਼ ਲਾਇਆ ਸੀ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Departments

Terms & Conditions

Our Mission

Awards

Privacy Policy

Quick Links

Connect With US

© 2026 INDOZ TV. All Rights Reserved. Website Designed & Developed by indoz