ਬੁਲਗਾਰੀਆ ਦੀ ਬਾਬਾ ਵੇਂਗਾ (Baba Vanga) ਨੇ ਕਿਹਾ ਸੀ ਕਿ 2026 ‘ਚ ਦੁਨੀਆ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰੇਗੀ। ਉਨ੍ਹਾਂ ਦੇ ਅਨੁਸਾਰ, ਗਲੋਬਲ ਮੰਦੀ ਅਤੇ ਵਿੱਤੀ ਉਥਲ-ਪੁਥਲ ਕਾਰਨ ਸੋਨੇ ਦੀ ਕੀਮਤ ਇਤਿਹਾਸਕ ਉਚਾਈ ‘ਤੇ ਪਹੁੰਚ ਸਕਦੀ ਹੈ।
ਵੇਂਗਾ ਦਾ ਮੰਨਣਾ ਸੀ ਕਿ ਜਦੋਂ ਕਰੰਸੀ ਮਾਰਕੀਟ ਅਸਥਿਰ ਹੁੰਦੀ ਹੈ, ਲੋਕ ਸੋਨੇ ਨੂੰ “ਸੁਰੱਖਿਅਤ ਨਿਵੇਸ਼” ਵਜੋਂ ਚੁਣਦੇ ਹਨ—ਇਹੀ ਕਾਰਨ 2026 ‘ਚ ਸੋਨਾ ਨਵੇਂ ਆਲ-ਟਾਈਮ ਹਾਈ ਪੱਧਰ ‘ਤੇ ਜਾ ਸਕਦਾ ਹੈ।
ਮਾਹਰਾਂ ਦੇ ਅਨੁਮਾਨ: 25-40% ਤੱਕ ਵਾਧੇ ਦੀ ਸੰਭਾਵਨਾ
ਮਾਰਕੀਟ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਗਲੋਬਲ ਬੇਨਿਯਮੀ ਜਾਰੀ ਰਹੀ ਤਾਂ ਸੋਨੇ ਦੀ ਕੀਮਤ ਅਗਲੇ ਸਾਲ 25 ਤੋਂ 40 ਫੀਸਦੀ ਤੱਕ ਵੱਧ ਸਕਦੀ ਹੈ। ਅੰਦਾਜ਼ੇ ਦੇ ਮੁਤਾਬਕ, ਜੇ ਇਹ ਰੁਝਾਨ ਕਾਇਮ ਰਹੇ ਤਾਂ 2026 ਦੀ ਦੀਵਾਲੀ ਤੱਕ ਸੋਨਾ 1,62,500 ਤੋਂ 1,82,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ — ਜੋ ਇਤਿਹਾਸਕ ਰਿਕਾਰਡ ਹੋਵੇਗਾ।
ਭਾਰਤੀ ਮਾਰਕੀਟ ਦੀ ਮੌਜੂਦਾ ਹਾਲਤ
ਫਿਲਹਾਲ MCX (ਮਲਟੀ ਕਮੋਡਿਟੀ ਐਕਸਚੇਂਜ) ‘ਤੇ 5 ਦਸੰਬਰ ਐਕਸਪਾਇਰੀ ਵਾਲਾ ਗੋਲਡ ਫਿਊਚਰ 1,23,587 ਰੁਪਏ ਪ੍ਰਤੀ 10 ਗ੍ਰਾਮ ‘ਤੇ ਖੁਲ੍ਹਿਆ ਸੀ ਅਤੇ ਟਰੇਡਿੰਗ ਦੇ ਅੰਤ ‘ਤੇ 1,23,451 ਰੁਪਏ ‘ਤੇ ਬੰਦ ਹੋਇਆ। ਪਿਛਲੇ ਹਫ਼ਤੇ ਇਹ 1,24,239 ਰੁਪਏ ਦੇ ਉੱਚੇ ਪੱਧਰ ‘ਤੇ ਗਿਆ ਸੀ, ਜਦਕਿ 1,21,400 ਰੁਪਏ ਦੇ ਨੀਵੇਂ ਪੱਧਰ ਨੂੰ ਵੀ ਛੂਹ ਚੁੱਕਾ ਹੈ।
ਦੀਵਾਲੀ ਤੋਂ ਪਹਿਲਾਂ ਸੋਨਾ 1,30,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਸੀ — ਜੋ ਇਤਿਹਾਸ ਦੀ ਸਭ ਤੋਂ ਵੱਡੀ ਤੇਜ਼ੀ ‘ਚੋਂ ਇਕ ਸੀ। ਮਾਹਰਾਂ ਦੇ ਅਨੁਸਾਰ, ਹੁਣ ਜੋ ਥੋੜ੍ਹੀ ਗਿਰਾਵਟ ਆਈ ਹੈ, ਉਹ ਕੇਵਲ “ਟੈਕਨੀਕਲ ਕਰੈਕਸ਼ਨ” ਹੈ, ਲੰਬੇ ਸਮੇਂ ‘ਚ ਸੋਨੇ ਦਾ ਰੁਖ ਅਜੇ ਵੀ ਚੰਗਾ ਮੰਨਿਆ ਜਾ ਰਿਹਾ ਹੈ।
ਬਾਬਾ ਵੇਂਗਾ ਦੀ “ਸੋਨੇ ਵਾਲੀ” ਭਵਿੱਖਬਾਣੀ ਤੇ ਨਿਵੇਸ਼ਕਾਂ ਦੀ ਉਮੀਦ
ਹਾਲਾਂਕਿ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਅਕਸਰ ਵਿਵਾਦਾਂ ‘ਚ ਰਹਿੰਦੀਆਂ ਹਨ, ਪਰ ਉਨ੍ਹਾਂ ਦੀਆਂ ਗੱਲਾਂ ਮਾਰਕੀਟ ਦੀ ਭਾਵਨਾ ‘ਤੇ ਅਸਰ ਪਾਉਂਦੀਆਂ ਹਨ। ਜੇਕਰ 2026 ‘ਚ ਉਨ੍ਹਾਂ ਦੀ ”ਸੋਨੇ ਨੂੰ ਲੈ ਕੇ ਭਵਿੱਖਬਾਣੀ” ਸੱਚ ਸਾਬਤ ਹੋਈ, ਤਾਂ ਆਉਣ ਵਾਲਾ ਸਾਲ ਨਿਵੇਸ਼ਕਾਂ ਲਈ ਵਾਕਈ ਸੋਨੇ ਵਰਗਾ ਚਮਕਦਾਰ ਹੋ ਸਕਦਾ ਹੈ।

