ਨਸਲਵਾਦ, ਭੇਦਭਾਵ ਅਤੇ ਸਮਾਜਿਕ ਵੰਡ ਦੇ ਵਿਰੋਧ ‘ਚ ਸੜਕਾਂ ‘ਤੇ ਉੱਤਰੇ ਲੋਕ
(ਹਰਜੀਤ ਲਸਾੜਾ, ਬ੍ਰਿਸਬੇਨ 13 ਜੁਲਾਈ)
ਬ੍ਰਿਸਬੇਨ ਵਿੱਚ ਨਸਲਵਾਦ ਅਤੇ ਫਾਸ਼ੀਵਾਦ ਵਿਰੋਧੀ ਮੁਹਿੰਮ ਨਾਲ ਜੁੜੇ ਸਮੂਹਾਂ ਵੱਲੋਂ ਸੈਨੇਟਰ ਪੌਲੀਨ ਹੈਨਸਨ ਦੀਆਂ ਨੀਤੀਆਂ ਅਤੇ ਬਿਆਨਾਂ ਦੇ ਵਿਰੋਧ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਬੈਨਰਾਂ ਤੇ ਤਖ਼ਤੀਆਂ ਨਾਲ ਨਸਲਵਾਦ, ਭੇਦਭਾਵ ਅਤੇ ਸਮਾਜਿਕ ਵੰਡ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰਦਿਆਂ ਸਮਾਜਿਕ ਸਮਾਨਤਾ ਅਤੇ ਸੁਰੱਖਿਅਤ ਆਸਟ੍ਰੇਲੀਆ ਦੀ ਵਕਾਲਤ ਕੀਤੀ।
ਉੱਧਰ ਪੌਲੀਨ ਹੈਨਸਨ ਅਤੇ ਉਨ੍ਹਾਂ ਦੀ ਪਾਰਟੀ ਲੰਮੇ ਸਮੇਂ ਤੋਂ ਆਸਟ੍ਰੇਲੀਆ ਦੀ ਰਾਜਨੀਤੀ ਵਿੱਚ ਪਰਵਾਸ, ਸਰਹੱਦੀ ਸੁਰੱਖਿਆ ਅਤੇ ਹੋਰ ਸਮਾਜਿਕ ਮੁੱਦਿਆਂ ਬਾਰੇ ਆਪਣਾ ਵੱਖਰਾ ਰੁਖ ਰੱਖਦੇ ਆਏ ਹਨ। ਉਨ੍ਹਾਂ ਦੇ ਸਮਰਥਕ ਇਨ੍ਹਾਂ ਨੀਤੀਆਂ ਨੂੰ ਰਾਸ਼ਟਰੀ ਹਿੱਤ ਵਿੱਚ ਦੱਸਦੇ ਹਨ, ਜਦਕਿ ਆਲੋਚਕ ਇਨ੍ਹਾਂ ਨੂੰ ਵਿਵਾਦਪੂਰਨ ਕਰਾਰ ਦਿੰਦੇ ਹਨ।
ਦੱਸਣਯੋਗ ਹੈ ਕਿ ਪੌਲੀਨ ਹੈਨਸਨ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਆਪਣੀ ਸਿਆਸਤ ਦੌਰਾਨ ਪਰਵਾਸੀਆਂ, ਏਸ਼ੀਆਈ ਭਾਈਚਾਰੇ, ਮੁਸਲਿਮ ਭਾਈਚਾਰੇ, ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਅਤੇ ਸਮਲਿੰਗੀ ਭਾਈਚਾਰੇ ਸਬੰਧੀ ਵਿਵਾਦਿਤ ਬਿਆਨਾਂ ਕਾਰਨ ਲਗਾਤਾਰ ਚਰਚਾ ਵਿੱਚ ਹੈ।
ਪੁਲਿਸ ਦੀ ਨਿਗਰਾਨੀ ਹੇਠ ਪ੍ਰਦਰਸ਼ਨ ਸ਼ਾਂਤਮਈ ਰਿਹਾ ਅਤੇ ਪਰਵਾਸ, ਬਰਾਬਰੀ ਤੇ ਸਮਾਜਿਕ ਆਜ਼ਾਦੀ ਦੇ ਮੁੱਦਿਆਂ ਨੂੰ ਮੁੜ ਚਰਚਾ ਦੇ ਕੇਂਦਰ ਵਿੱਚ ਲੈ ਆਇਆ ਹੈ।
ਬ੍ਰਿਸਬੇਨ : ਸੈਨੇਟਰ ਪੌਲੀਨ ਹੈਨਸਨ ਖ਼ਿਲਾਫ਼ ਰੋਸ ਪ੍ਰਦਰਸ਼ਨ
By Indozadmin
No Comments
July 13, 2026 10:39 am

Previous Article
Next Article

ਈਰਾਨ ਨੇ ਜਾਰਡਨ ਦੇ ਅਮਰੀਕੀ ਏਅਰਬੇਸ ”ਤੇ ਦਾਗੀਆਂ ਮਿਜ਼ਾਈਲਾਂ, US ਕਮਾਂਡ ਸੈਂਟਰ ਤੇ MQ-9 ਡਰੋਨ ਹੈਂਗਰ ਤਬਾਹ
ਤਰਨਤਾਰਨ ਤੋਂ ਮੰਦਭਾਗੀ ਖ਼ਬਰ! ਕਰਜ਼ਾ ਚੁੱਕ ਲੰਡਨ ਭੇਜੀ ਕੁੜੀ ਦਾ ਗੋਰੇ ਨੇ ਚਾਕੂ ਮਾਰ-ਮਾਰ ਕਰ ”ਤਾ ਕਤਲ

Related Posts
LPU ਦੇ ਮਾਮਲੇ ‘ਚ ਨਵੀਂ ਅਪਡੇਟ! ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਨੇ ਵੀਡੀਓ ...
September 29, 2026
ASI ਹਰਜੀਤ ਸਿੰਘ ਕਤਲ ਮਾਮਲੇ ‘ਚ ਵੱਡਾ ਖੁਲਾਸਾ; ਪਾਕਿ ਹੈਂਡਲਰ ਦੇ ਇਸ਼ਾਰੇ ’ਤ ...
September 21, 2026