Sunday, August 16, 2026 5:05 am
Trending Now
Home / World News / ਬ੍ਰਿਸਬੇਨ: ਹਰਭਜਨ ਮਾਨ ਤੇ ਗੁਰਸੇਵਕ ਮਾਨ ਨੇ ਬੰਨ੍ਹਿਆ ਪੰਜਾਬੀ ਸੰਗੀਤ ਦਾ ਰੰਗ

ਬ੍ਰਿਸਬੇਨ: ਹਰਭਜਨ ਮਾਨ ਤੇ ਗੁਰਸੇਵਕ ਮਾਨ ਨੇ ਬੰਨ੍ਹਿਆ ਪੰਜਾਬੀ ਸੰਗੀਤ ਦਾ ਰੰਗ


(ਬ੍ਰਿਸਬੇਨ 15 ਅਗਸਤ) ‘ਸੱਤਰੰਗੀ ਪੀਂਘ ਆਸਟ੍ਰੇਲੀਆ ਟੂਰ 2026’ ਤਹਿਤ ਪੰਜਾਬੀ ਸੰਗੀਤ ਦੇ ਪ੍ਰਸਿੱਧ ਗਾਇਕ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਵੱਲੋਂ ਪੇਸ਼ ਕੀਤਾ ਗਿਆ ਸੰਗੀਤਕ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਪ੍ਰੋਗਰਾਮ ਵਿੱਚ ਪਰਿਵਾਰਾਂ ਅਤੇ ਬੱਚਿਆਂ ਦਾ ਬੇਮਿਸਾਲ ਇਕੱਠ ਦੇਖਣ ਨੂੰ ਮਿਲਿਆ ਅਤੇ ਪੰਜਾਬੀ ਸੰਗੀਤ, ਸੱਭਿਆਚਾਰ ਤੇ ਵਿਰਸੇ ਨਾਲ ਜੁੜੀ ਦਰਸ਼ਕਾਂ ਦੀ ਡੂੰਘੀ ਸਾਂਝ ਪੂਰੇ ਸਮਾਗਮ ਦੌਰਾਨ ਨਜ਼ਰ ਆਈ।
ਪ੍ਰੋਗਰਾਮ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਨਾਲ ਹੋਈ, ਜਿਸ ਤੋਂ ਬਾਅਦ ਦੋਵੇਂ ਭਰਾਵਾਂ ਨੇ ਆਪਣੇ ਚਰਚਿਤ ਗੀਤਾਂ ਰਾਹੀਂ ਦਰਸ਼ਕਾਂ ਨੂੰ ਪੰਜਾਬ ਦੇ ਸੱਭਿਆਚਾਰਕ ਰੰਗਾਂ ਨਾਲ ਜੋੜਿਆ। ‘ਜੱਗ ਜਿਉਂਦਿਆਂ ਦੇ ਮੇਲੇ’ ਨਾਲ ਮਾਹੌਲ ਨੂੰ ਸੰਗੀਤਕ ਰੰਗ ਮਿਲਿਆ, ਜਦਕਿ ‘ਕਲੀ’, ‘ਤਿੰਨ ਰੰਗ ਨਹੀਂ ਮਿਲਣੇ’, ‘ਗੱਲਾਂ ਗੋਰੀਆਂ’, ‘ਹਾਏ ਮੇਰੀ ਬਿੱਲੋ’, ‘ਮੇਰਾ ਲੌਂਗ ਗੁਆਚਾ’ ਅਤੇ ਹੋਰ ਪ੍ਰਸਿੱਧ ਗੀਤਾਂ ਨੇ ਦਰਸ਼ਕਾਂ ਨੂੰ ਝੂਮਣ ਲਾਇਆ।
ਦੋਵਾਂ ਭਰਾਵਾਂ ਵੱਲੋਂ ਮਿਲ ਕੇ ਕੀਤੀ ਗਈ ‘ਮਿਰਜ਼ਾ’ ਦੀ ਪੇਸ਼ਕਾਰੀ ਨੇ ਪੰਜਾਬੀ ਲੋਕ-ਗਾਥਾ ਦੇ ਅਸਲ ਵਿਰਤਾਂਤ ਨੂੰ ਮੰਚ ਉੱਤੇ ਸਜੀਵ ਕਰ ਦਿੱਤਾ।
ਇਸ ਤੋਂ ਬਾਅਦ ‘ਤੇਰੀ ਮੇਰੀ ਜੋੜੀ’, ‘ਅੱਖੀਆਂ’, ‘ਭਿੱਜ ਗਈ ਕੁੜਤੀ ਲਾਲ’, ‘ਮੇਰਾ ਪਿੰਡ’, ‘ਕਾਲ ਜਲੰਧਰ ਤੋਂ’, ‘ਸੱਮੀ’ ਅਤੇ ‘ਕੱਚੇ ਕੱਚ ਕੇ ਕੰਗਣ’ ਵਰਗੇ ਗੀਤਾਂ ਨੇ ਪ੍ਰੋਗਰਾਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਹਰਭਜਨ ਮਾਨ ਦੀ ਆਵਾਜ਼ ਅਤੇ ਗੁਰਸੇਵਕ ਮਾਨ ਦੀ ਸੰਗੀਤਕ ਪੇਸ਼ਕਾਰੀ ਨੇ ਮਿਲ ਕੇ ਪੰਜਾਬੀ ਲੋਕ-ਧੁਨਾਂ, ਪਿਆਰ, ਵਿਛੋੜੇ ਅਤੇ ਪਿੰਡਾਂ ਦੀ ਮਿੱਟੀ ਦੀ ਖੁਸ਼ਬੂ ਨੂੰ ਵਿਦੇਸ਼ੀ ਧਰਤੀ ’ਤੇ ਜੀਵੰਤ ਕਰ ਦਿੱਤਾ।
ਖ਼ਾਸ ਤੌਰ ’ਤੇ ਬੱਚਿਆਂ ਅਤੇ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਇਸ ਗੱਲ ਦਾ ਸੰਕੇਤ ਸੀ ਕਿ ਪੰਜਾਬੀ ਸੰਗੀਤ ਅਤੇ ਵਿਰਸੇ ਦੀਆਂ ਜੜ੍ਹਾਂ ਆਸਟ੍ਰੇਲੀਆ ਦੀ ਨਵੀਂ ਪੀੜ੍ਹੀ ਵਿੱਚ ਵੀ ਮਜ਼ਬੂਤ ਹਨ। ਪਰਿਵਾਰਾਂ ਨੇ ਇਕੱਠਿਆਂ ਪ੍ਰੋਗਰਾਮ ਦਾ ਆਨੰਦ ਮਾਣਿਆ ਅਤੇ ਕਈ ਗੀਤਾਂ ਦੌਰਾਨ ਦਰਸ਼ਕਾਂ ਨੇ ਗਾਇਕਾਂ ਨਾਲ ਸੁਰ ਮਿਲਾਏ।
ਸਮਾਗਮ ਦੇ ਅੰਤਲੇ ਪੜਾਅ ‘ਚ ‘ਲੋਕ ਬੋਲੀਆਂ’ ਨੇ ਮਾਹੌਲ ਨੂੰ ਹੋਰ ਵੀ ਖੁਸ਼ਗਵਾਰ ਤੇ ਯਾਦਗਾਕੀ ਬਣਾ ਦਿੱਤਾ। ‘ਸੱਤਰੰਗੀ ਪੀਂਘ ਆਸਟ੍ਰੇਲੀਆ ਟੂਰ 2026’ ਦਾ ਇਹ ਸਮਾਗਮ ਸਿਰਫ਼ ਇੱਕ ਸੰਗੀਤਕ ਸ਼ਾਮ ਨਹੀਂ, ਸਗੋਂ ਪੰਜਾਬੀ ਪਰਿਵਾਰਾਂ ਨੂੰ ਆਪਣੀ ਮਿੱਟੀ, ਲੋਕ-ਗਾਥਾਵਾਂ, ਬੋਲੀ ਅਤੇ ਸੰਗੀਤ ਨਾਲ ਜੋੜਨ ਵਾਲਾ ਇੱਕ ਯਾਦਗਾਰੀ ਸੱਭਿਆਚਾਰਕ ਮੇਲਾ ਬਣ ਗਿਆ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz