Wednesday, June 17, 2026 7:13 pm
Trending Now
Home / Punjabi News / ਨਿਹੰਗ ਬਾਣੇ ‘ਚ ਆਏ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ ਜਲੰਧਰ ‘ਚ ਵੱਡੀ ਵਾਰਾਦਾਤ!

ਨਿਹੰਗ ਬਾਣੇ ‘ਚ ਆਏ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ ਜਲੰਧਰ ‘ਚ ਵੱਡੀ ਵਾਰਾਦਾਤ!

ਮਹਾਨਗਰ ਜਲੰਧਰ ਵਿਚ ਗੋਲ਼ੀਆਂ ਚੱਲਣ ਦੀਆਂ ਵਾਰਾਦਾਤਾਂ ਵੱਧਦੀਆਂ ਜਾ ਰਹੀਆਂ ਹਨ। ਜਲੰਧਰ ਦੇ ਰਤਨ ਨਗਰ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਚ ਤਾਬੜਤੋੜ ਗੋਲ਼ੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਇਹ ਗੋਲ਼ੀਆਂ ਇਕ ਨਿਹੰਗ ਬਾਣੇ ‘ਚ ਵਿਅਕਤੀਆਂ ਨੇ ਚਲਾਈਆਂ ਹਨ। ਅਮਰਜੀਤ ਸਿੰਘ ਨਾਮ ਦੇ ਇਕ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਾਹੁਲ ‘ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵੱਲੋਂ ਕਰੀਬ 25 ਗੋਲ਼ੀਆਂ ਚਲਾਈਆਂ ਗਈਆਂ ਹਨ। 

ਹਮਲਾਵਰਾਂ ਨੇ ਆਰੀਆ ਨਗਰ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਦੇ ਪੁੱਤਰ ਰਾਹੁਲ ‘ਤੇ ਘਾਤ ਲਗਾ ਕੇ ਗੋਲ਼ੀਆਂ ਚਲਾਈਆਂ। ਇਕ ਗੋਲੀ ਰਾਹੁਲ ਦੇ ਪੇਟ ਵਿੱਚ ਲੱਗੀ, ਜਿਸ ਕਾਰਨ ਉਹ ਖ਼ੂਨ ਨਾਲ ਲਥਪਥ ਡਿੱਗ ਪਿਆ ਅਤੇ ਹਮਲਾਵਰ ਭੱਜ ਗਏ। ਘਟਨਾ ਦੀ ਸੂਚਨਾ ਪਾ ਕੇ ਬਸਤੀ ਬਾਵਾ ਖੇਲ ਥਾਣੇ ਦੀ ਪੁਲਸ ਮੌਕੇ ‘ਤੇ ਪਹੁੰਚੀ ਪਰ ਘਟਨਾ ਵਾਲਾ ਇਲਾਕਾ ਥਾਣਾ 1 ਦੇ ਅਧੀਨ ਆਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲ਼ੀਬਾਰੀ ਰਾਜ ਨਗਰ ‘ਚ ਹਾਲ ਹੀ ਵਿੱਚ ਹੋਈ ਗੋਲੀਬਾਰੀ ਨੂੰ ਲੈ ਕੇ ਹੋਈ ਦੁਸ਼ਮਣੀ ਨਾਲ ਸਬੰਧਤ ਹੈ। ਰਾਹੁਲ ਨੂੰ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

Tagged:

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz