Monday, July 6, 2026 7:17 am
Trending Now
Home / World News / Satluj : ‘ਸਤਲੁਜ’ (Panjab 95) ‘ਤੇ ਭਾਰਤ ‘ਚ ਮੁੜ ਲੱਗੀ ਰੋਕ ! Zee5 ਪਲੇਟਫਾਰਮ ਤੋਂ ਫਿਲਮ ਨੂੰ ਹਟਾਇਆ

Satluj : ‘ਸਤਲੁਜ’ (Panjab 95) ‘ਤੇ ਭਾਰਤ ‘ਚ ਮੁੜ ਲੱਗੀ ਰੋਕ ! Zee5 ਪਲੇਟਫਾਰਮ ਤੋਂ ਫਿਲਮ ਨੂੰ ਹਟਾਇਆ

Diljit Dosanjh Satluj Movie : ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ (Jaswant Singh Khalra) ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ‘ਸਤਲੁਜ਼’ (Panjab 95) ‘ਤੇ ਇੱਕ ਵਾਰ ਮੁੜ ਭਾਰਤ ‘ਚ ਰੋਕ ਲੱਗ ਗਈ ਹੈ। ਦੱਸ ਦਈਏ ਕਿ ਫ਼ਿਲਮ ਅਜੇ ਦੋ ਦਿਨ ਪਹਿਲਾਂ ਹੀ ਰਿਲੀਜ਼ ਹੋਈ ਸੀ, ਪਰ Zee5 ਪਲੇਟਫਾਰਮ ਤੋਂ ਫਿਲਮ ਨੂੰ ਤੋਂ ਹਟਾ ਲਿਆ ਹੈ।

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਆਧਾਰਤ ‘ਤੇ ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿੱਚ ਹਨ। ਦਿਲਜੀਤ ਦੀ ਇਸ ਫ਼ਿਲਮ ਨੂੰ 3 ਜੁਲਾਈ ਨੂੰ ‘ਸਤਲੁਜ’ ਨਾਮ ਹੇਠ ਰਿਲੀਜ਼ ਕੀਤਾ ਗਿਆ ਸੀ, ਜਦਕਿ ਪਹਿਲਾਂ ਇਸ ਫਿਲਮ ਦਾ ਨਾਮ ‘ਪੰਜਾਬ 95’ ਸੀ। ਪਰ ਸੈਂਸਰ ਬੋਰਡ ਵੱਲੋਂ ਇਸ ਦੇ ਨਾਮ ਅਤੇ ਕਈ ਸੀਨਾਂ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ। ਨਤੀਜੇ ਵੱਜੋਂ ਦਿਲਜੀਤ ਦੋਸਾਂਝ ਅਤੇ ਨਿਰਮਾਤਾਵਾਂ ਵੱਲੋਂ ਇਸ ਫਿਲਮ ਨੂੰ ਵੱਖ ਵੱਖ ਦੇਸ਼ਾਂ ‘ਚ ਭਾਵੇਂ ਰਿਲੀਜ਼ ਕਰ ਦਿੱਤਾ ਗਿਆ ਸੀ, ਪਰ ਫਿਲਮ ਭਾਰਤ ‘ਚ ਰਿਲੀਜ਼ ਨਹੀਂ ਹੋ ਸਕੀ ਸੀ।

ਸੈਂਸਰ ਬੋਰਡ ਵੱਲੋਂ ਇਸ ਫਿਲਮ ਦੇ ਨਾਮ ਅਤੇ 120 ਕੱਟਾਂ ਬਾਰੇ ਦਿਲਜੀਤ ਦੋਸਾਂਝ ਨੇ ਵੀ ਪਹਿਲਾਂ ਬਿਆਨ ਦਿੱਤਾ ਸੀ ਕਿ ਜੇਕਰ ਫਿਲਮ ਜਾਰੀ ਹੋਵੇਗੀ ਤਾਂ ਬਿਨਾਂ ਕੱਟਾਂ ਤੋਂ ਜਾਰੀ ਹੋਵੇਗੀ। ਹੁਣ 3 ਜੁਲਾਈ ਨੂੰ ਫਿਲਮ ਭਾਵੇਂ ‘ਸਤਲੁਜ’ ਨਾਮ ਹੇਠ ਰਿਲੀਜ਼ ਕੀਤੀ ਗਈ, ਪਰ ਇਸ ਵਿੱਚ ਕੋਈ ਵੀ ਕੱਟ ਨਹੀਂ ਲਾਇਆ ਗਿਆ ਸੀ।

ਫਿਲਮ ਦੀ ਰੋਕ ‘ਤੇ Zee5 ਦਾ ਬਿਆਨ ਆਇਆ ਸਾਹਮਣੇ

ਉਧਰ, ਭਾਰਤ ‘ਚ ਫਿਲਮ ‘ਤੇ ਮੁੜ ਰੋਕ ਉਪਰੰਤ Zee5 ਦਾ ਵੀ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ‘ਸਤਲੁਜ’ ਨੂੰ ਮਿਲੇ ਭਰਪੂਰ ਪਿਆਰ ਅਤੇ ਸਮਰਥਨ ਲਈ ਅਸੀਂ ਦਰਸ਼ਕਾਂ ਦੇ ਦਿਲੋਂ ਧੰਨਵਾਦੀ ਹਾਂ। ਜਿਨ੍ਹਾਂ ਨੇ ਫਿਲਮ ਨੂੰ ਸਬਸਕ੍ਰਾਈਬ ਕੀਤਾ, ਦੇਖਿਆ ਅਤੇ ਇਸ ਦਾ ਸਮਰਥਨ ਕੀਤਾ, ਉਨ੍ਹਾਂ ਦੇ ਪਿਆਰ ਨੇ ਸਾਡੀ ਟੀਮ ਲਈ ਬਹੁਤ ਮਾਇਨੇ ਰੱਖੇ ਹਨ।

ਅਸੀਂ ‘ਸਤਲੁਜ’ ਅਤੇ ਇਸ ਦੀ ਰਚਨਾਤਮਕ ਟੀਮ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਸਾਡਾ ਵਿਸ਼ਵਾਸ ਹੈ ਕਿ ਪ੍ਰਭਾਵਸ਼ਾਲੀ ਕਹਾਣੀਆਂ ਸਮਾਜ ‘ਤੇ ਲੰਬੇ ਸਮੇਂ ਤੱਕ ਅਸਰ ਛੱਡਦੀਆਂ ਹਨ ਅਤੇ ਅਸੀਂ ਅਜਿਹੀਆਂ ਅਸਲੀ ਅਤੇ ਅਰਥਪੂਰਨ ਕਹਾਣੀਆਂ ਨੂੰ ਅੱਗੇ ਵੀ ਉਤਸ਼ਾਹਿਤ ਕਰਦੇ ਰਹਾਂਗੇ।

ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ‘ਸਤਲੁਜ’ ਨੂੰ ਅਗਲੇ ਨੋਟਿਸ ਤੱਕ ਭਾਰਤ ਵਿੱਚ ਰਿਲੀਜ਼ ਨਹੀਂ ਕੀਤਾ ਜਾਵੇਗਾ। ਅਸੀਂ ਕਾਨੂੰਨੀ ਪ੍ਰਕਿਰਿਆ ਰਾਹੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਤਾਂ ਜੋ ਮੌਕਾ ਮਿਲਣ ‘ਤੇ ਇਹ ਫਿਲਮ ਦਰਸ਼ਕਾਂ ਤੱਕ ਪਹੁੰਚ ਸਕੇ। ਸਿਰਜਣਾਤਮਕ ਆਜ਼ਾਦੀ, ਕਲਾਤਮਕ ਇਮਾਨਦਾਰੀ ਅਤੇ ਮਕਸਦਪੂਰਨ ਕਹਾਣੀਆਂ ਪ੍ਰਤੀ ਸਾਡੀ ਵਚਨਬੱਧਤਾ ਪਹਿਲਾਂ ਵਾਂਗ ਹੀ ਕਾਇਮ ਰਹੇਗੀ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz