Monday, August 10, 2026 7:30 am
Trending Now
Home / Punjabi News / ਵੱਡੇ ਹੋਟਲਾਂ ’ਚ ਫੂਡ ਸੇਫਟੀ ਦੀ ਜਾਂਚ : ਸੈਂਕੜੇ ਕਿਲੋ ਖਰਾਬ ਮੀਟ, ਸਬਜ਼ੀਆਂ ਤੇ ਐਕਸਪਾਇਰ ਦੁੱਧ ਨਸ਼ਟ

ਵੱਡੇ ਹੋਟਲਾਂ ’ਚ ਫੂਡ ਸੇਫਟੀ ਦੀ ਜਾਂਚ : ਸੈਂਕੜੇ ਕਿਲੋ ਖਰਾਬ ਮੀਟ, ਸਬਜ਼ੀਆਂ ਤੇ ਐਕਸਪਾਇਰ ਦੁੱਧ ਨਸ਼ਟ

ਬੈਂਗਲੁਰੂ: ਕਰਨਾਟਕ ਫੂਡ ਸੇਫਟੀ ਵਿਭਾਗ ਵੱਲੋਂ ਬੈਂਗਲੁਰੂ ਦੇ ਕੁਝ ਪ੍ਰਮੁੱਖ ਅਤੇ ਲਗਜ਼ਰੀ ਹੋਟਲਾਂ ਵਿੱਚ ਕੀਤੀਆਂ ਜਾਂਚਾਂ ਦੌਰਾਨ ਵੱਡੀ ਮਾਤਰਾ ਵਿੱਚ ਖਰਾਬ ਅਤੇ ਮਿਆਦ ਪੁੱਗ ਚੁੱਕੀਆਂ ਖਾਣ-ਪੀਣ ਦੀਆਂ ਵਸਤਾਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਅਧਿਕਾਰੀਆਂ ਵੱਲੋਂ ਕੀਤੀਆਂ ਕਾਰਵਾਈਆਂ ਦੌਰਾਨ ਤਾਜ ਹੋਟਲ ਵਿੱਚੋਂ 72 ਕਿਲੋ ਸੜਿਆ ਹੋਇਆ ਮਾਸ ਅਤੇ ਮੱਛੀ ਮਿਲੀ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਰੈਡੀਸਨ ਬਲੂ ਹੋਟਲ ਵਿੱਚੋਂ 50 ਕਿਲੋ ਚਿਕਨ, 25 ਕਿਲੋ ਹੋਰ ਮਾਸ, 23 ਕਿਲੋ ਮੱਛੀ ਅਤੇ 7 ਕਿਲੋ ਸਬਜ਼ੀਆਂ ਸਮੇਤ ਕੁੱਲ 105 ਕਿਲੋ ਖਾਣ-ਪੀਣ ਦੀ ਸਮੱਗਰੀ ਨਸ਼ਟ ਕੀਤੀ ਗਈ।
ਦ ਲਲਿਤ ਅਸ਼ੋਕ ਹੋਟਲ ਵਿੱਚੋਂ 76 ਕਿਲੋ ਮੀਟ, 200 ਕਿਲੋ ਸਬਜ਼ੀਆਂ ਅਤੇ 32 ਲੀਟਰ ਮਿਆਦ ਪੁੱਗਿਆ ਦੁੱਧ ਬਰਾਮਦ ਕਰਕੇ ਨਸ਼ਟ ਕੀਤਾ ਗਿਆ।
ਇਸ ਤੋਂ ਇਲਾਵਾ ਸ਼ਾਂਗਰੀ-ਲਾ ਵਿੱਚੋਂ 15 ਕਿਲੋ ਮੀਟ, ਫੋਰ ਸੀਜ਼ਨਜ਼ ਹੋਟਲ ਵਿੱਚੋਂ 19 ਕਿਲੋ ਮੀਟ ਅਤੇ ਵਿਵੰਤਾ ਹੋਟਲ ਵਿੱਚੋਂ 3 ਕਿਲੋ ਖਰਾਬ ਬੇਕਰੀ ਉਤਪਾਦ ਮਿਲਣ ਦੀ ਜਾਣਕਾਰੀ ਹੈ, ਜਿਨ੍ਹਾਂ ਨੂੰ ਵੀ ਅਧਿਕਾਰੀਆਂ ਵੱਲੋਂ ਨਸ਼ਟ ਕਰ ਦਿੱਤਾ ਗਿਆ।

ਇਸ ਕਾਰਵਾਈ ਨੇ ਇੱਕ ਵਾਰ ਫਿਰ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਖਾਣ-ਪੀਣ ਦੀ ਗੁਣਵੱਤਾ ਅਤੇ ਫੂਡ ਸੇਫਟੀ ਦੇ ਮਾਪਦੰਡਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਮਲੇ ਤੋਂ ਇਹ ਸਵਾਲ ਵੀ ਉੱਠਦਾ ਹੈ ਕਿ ਜੇਕਰ ਮਹਿੰਗੇ ਅਤੇ ਵੱਡੇ ਹੋਟਲਾਂ ਵਿੱਚ ਵੀ ਖਾਣ-ਪੀਣ ਦੀਆਂ ਵਸਤਾਂ ਦੀ ਸਟੋਰੇਜ ਅਤੇ ਗੁਣਵੱਤਾ ਸਬੰਧੀ ਅਜਿਹੀਆਂ ਖਾਮੀਆਂ ਮਿਲ ਸਕਦੀਆਂ ਹਨ ਤਾਂ ਆਮ ਖਪਤਕਾਰ ਆਪਣੀ ਸਿਹਤ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਏ?

  • ਹਰਜੀਤ ਲਸਾੜਾ, ਬ੍ਰਿਸਬੇਨ #bengaluru #foodsafety #TajHotels #radisonbluehotel #TheLalitHotel
    ਨੋਟ : ਹਾਲਾਂਕਿ, ਅੰਤਿਮ ਸਰਕਾਰੀ ਰਿਪੋਰਟ ਜਾਂ ਅਧਿਕਾਰੀਆਂ ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਦੇ ਵੇਰਵਿਆਂ ਦੀ ਪੁਸ਼ਟੀ ਕਰਨਾ ਅਜੇ ਬਾਕੀ ਹੈ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz