Sunday, September 20, 2026 3:16 am
Trending Now

Influencer ਮਨਜੀਤ ਕੌਰ ਮਾਮਲੇ ”ਚ ਵੱਡਾ ਖ਼ੁਲਾਸਾ, ਪੋਸਟਮਾਰਟਮ ਰਿਪੋਰਟ ”ਚ ਸਾਹਮਣੇ ਆਈ Pregnancy ਦੀ ਗੱਲ

ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੇ ਮਾਮਲੇ ਵਿੱਚ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ। ਚੰਡੀਗੜ੍ਹ ਦੀ ਡਿਪਟੀ ਸੁਪਰਡੈਂਟ ਆਫ਼ ਪੁਲਸ (ਦੱਖਣੀ) ਗੁਰਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਵਿੱਚ ਦੱਸਿਆ ਕਿ ਪੋਸਟਮਾਰਟਮ ਜਾਂਚ ਤੋਂ ਪਤਾ ਲੱਗਾ ਹੈ ਚੰਡੀਗੜ੍ਹ ਦੇ PGIMER ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਤੋਂ ਪਹਿਲਾਂ ਮਨਜੀਤ ਸਾਢੇ 3 ਮਹੀਨਿਆਂ ਦੀ ਗਰਭਵਤੀ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮਨਜੀਤ ਕੌਰ ਦੀ ਮਾਂ, ਕਾਂਤਾ ਦੇਵੀ ਨੇ 26 ਅਗਸਤ ਨੂੰ ਸ਼ਿਕਾਇਤ ਦਰਜ ਕਰਵਾਈ। ਕਾਂਤਾ ਦੇਵੀ ਮੁਤਾਬਕ 3 ਜੁਲਾਈ ਦੀ ਰਾਤ ਨੂੰ ਮਨਜੀਤ ਨੂੰ 3 ਜਾਂ 4 ਵਿਅਕਤੀਆਂ ਨੇ ਸੈਕਟਰ-34 ਸਥਿਤ ਸ਼ਰਾਬ ਦੇ ਠੇਕੇ ਕੋਲ ਮਿਲਣ ਲਈ ਬੁਲਾਇਆ ਸੀ। ਦੋਸ਼ ਹੈ ਕਿ ਉੱਥੇ ਪਹੁੰਚਣ ’ਤੇ ਉਸ ਨੂੰ ਜ਼ਬਰਦਸਤੀ ਕਾਰ ’ਚ ਬਿਠਾ ਕੇ ਪੰਜਾਬ ਦੇ ਮੋਰਿੰਡਾ ਲਿਜਾਇਆ ਗਿਆ ਅਤੇ ਕੁੱਟਮਾਰ ਕਰਨ ਮਗਰੋਂ ਉਸ ਨੂੰ ਇੱਕ ਦਰੱਖਤ ਨਾਲ ਬੰਨ੍ਹ ਕੇ ਅੱਗ ਲਗਾ ਦਿੱਤੀ ਗਈ।

ਇਕ ਪਛਾਣ ਵਾਲੇ ਨੇ ਮਨਜੀਤ ਨੂੰ ਅੱਗ ਦੀਆਂ ਲਪਟਾਂ ’ਚ ਘਿਰਿਆ ਵੇਖਿਆ ਅਤੇ ਅੱਗ ਬੁਝਾ ਕੇ ਉਸ ਨੂੰ ਹਸਪਤਾਲ ਪਹੁੰਚਾਇਆ। ਗੰਭੀਰ ਹਾਲਤ ’ਚ ਉਸ ਨੂੰ ਮੋਹਾਲੀ ਦੇ ਇੱਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੋਂ 9 ਜੁਲਾਈ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ। ਲੱਗਭਗ 2 ਮਹੀਨੇ ਇਲਾਜ ਚੱਲਣ ਤੋਂ ਬਾਅਦ 26 ਅਗਸਤ ਨੂੰ ਉਸ ਦੀ ਮੌਤ ਹੋ ਗਈ। ਚੰਡੀਗੜ੍ਹ ਡੀਐਸਪੀ (ਦੱਖਣੀ) ਕੌਰ ਨੇ ਕਿਹਾ ਕਿ ਜਾਂਚ ਜਾਰੀ ਹੈ। ਉਨ੍ਹਾਂ ਕਿਹਾ, “3 ਵਿਅਕਤੀਆਂ, ‘ਰਿੰਕੂ’, ‘ਪਿੰਦਾ’ ਅਤੇ ‘ਸ਼ੁਭ’ ਦੇ ਨਾਮ ਸਾਹਮਣੇ ਆਏ ਹਨ, ਹਾਲਾਂਕਿ ਹੋਰਨਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ 3 ਵਿਅਕਤੀਆਂ ਦੇ ਨਾਮ ਖਾਸ ਤੌਰ ‘ਤੇ ਲਏ ਗਏ ਹਨ।

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz