Wednesday, September 9, 2026 5:29 am
Trending Now
Home / Punjab News / ਪੰਜਾਬੀ ਗਾਇਕ ਐਮੀ ਵਿਰਕ ‘ਤੇ ਹੋਏ ਹਮਲੇ ਦੀ ਖ਼ਬਰ ਨਿਕਲੀ ਅਫਵਾਹ

ਪੰਜਾਬੀ ਗਾਇਕ ਐਮੀ ਵਿਰਕ ‘ਤੇ ਹੋਏ ਹਮਲੇ ਦੀ ਖ਼ਬਰ ਨਿਕਲੀ ਅਫਵਾਹ

ਜਲੰਧਰ : ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ’ਤੇ ਹੋਏ ਹਮਲੇ ਦੀ ਖ਼ਬਰ ਅਫਵਾਹ ਨਿਕਲੀ। ਜਦਕਿ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ‘ਤੇ ਕੈਨੇਡਾ ‘ਚ ਸ਼ੋਅ ਤੋਂ ਬਾਅਦ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸ਼ਨੀਵਾਰ ਨੂੰ ਹੋਏ ਸ਼ੋਅ ਤੋਂ ਬਾਅਦ ਦੀ ਹੈ। ਪਰ ਆਯੋਜਕਾਂ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਇਸ ਕਾਰ ਵਿੱਚ ਪੰਜਾਬੀ ਗਾਇਕ ਐਮੀ ਵਿਰਕ ਵੀ ਸਨ। ਹਾਲਾਂਕਿ ਦੁਨੀਆ ਦੀਆਂ ਮਹਿੰਗੀਆਂ ਕਾਰਾਂ ਵਿੱਚੋਂ ਇੱਕ ਰੋਲਸ ਰੌਇਸ ਕਲਿਨਨ ਵਿੱਚ ਹੋਣ ਕਰਕੇ ਗੋਲੀਆਂ ਆਰ-ਪਾਰ ਨਹੀਂ ਹੋ ਸਕੀਆਂ। ਕਾਰ ‘ਤੇ 7 ਗੋਲੀਆਂ ਦੇ ਨਿਸ਼ਾਨ ਲੱਗੇ ਹਨ। ਜ਼ਿਆਦਾ ਨੁਕਸਾਨ ਪਿਛਲੇ ਸ਼ੀਸ਼ੇ ‘ਤੇ ਹੋਇਆ ਹੈ।

ਘਟਨਾ ਕੈਨੇਡਾ ਦੇ ਐਬਟਸਫੋਰਡ ਵਿੱਚ ਦੇਰ ਰਾਤ ਲਗਭਗ 11 ਵਜੇ ਦੀ ਹੈ । ਇੱਥੋਂ ਦੇ ਮੈਕਲਮ ਰੋਡ ਅਤੇ ਸਾਊਥ ਫ੍ਰੇਜ਼ਰ ਵੇਅ ਦੇ ਨੇੜੇ ਇੱਕ ਲਗਜ਼ਰੀ ਰੋਲਸ ਰੌਇਸ ਕਲਿਨਨ ਗੱਡੀ ਨੂੰ ਨਿਸ਼ਾਨਾ ਬਣਾ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਸਮੇਤ ਗੱਡੀ ਵਿੱਚ ਸਵਾਰ ਚਾਰੇ ਲੋਕ ਵਾਲ-ਵਾਲ ਬਚ ਗਏ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਐਮੀ ਵਿਰਕ ਐਬਟਸਫੋਰਡ ਦੇ ਰੋਜਰ ਫੋਰਨ ਵਿੱਚ ਆਪਣਾ ਸ਼ੋਅ ਖ਼ਤਮ ਕਰਕੇ ਬਾਹਰ ਨਿਕਲੇ ਸਨ, ਉਦੋਂ ਹੀ ਉਨ੍ਹਾਂ ਦੀ ਗੱਡੀ ‘ਤੇ 7 ਤੋਂ 10 ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਗੱਡੀ ਦੇ ਪਿਛਲੇ ਸ਼ੀਸ਼ੇ ‘ਤੇ ਲੱਗੀਆਂ, ਪਰ ਅੰਦਰ ਸਵਾਰ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

ਗੱਡੀ ਵਿੱਚ ਐਮੀ ਵਿਰਕ ਤੋਂ ਇਲਾਵਾ ਸਰੀ ਦਾ ਇੱਕ ਅਜਿਹਾ ਵਿਅਕਤੀ ਵੀ ਸਵਾਰ ਸੀ, ਜਿਸ ‘ਤੇ ਪਹਿਲਾਂ ਵੀ ਤਿੰਨ ਵਾਰ ਜਾਨਲੇਵਾ ਹਮਲਾ ਹੋ ਚੁੱਕਾ ਹੈ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਘਟਨਾ ਵਾਲੀ ਥਾਂ ਤੋਂ ਕਰੀਬ 5 ਕਿਲੋਮੀਟਰ ਦੂਰ ਸਨੀ ਸਾਈਡ ਪਲੇਸ ਦੇ ਨੇੜੇ ਹਮਲੇ ਵਿੱਚ ਵਰਤੀ ਗਈ ਸ਼ੱਕੀ SUV ਨੂੰ ਅੱਗ ਲਗਾ ਕੇ ਸੜਾ ਦਿੱਤਾ। ਪੁਲਿਸ ਨੇ ਫਾਇਰਿੰਗ ਅਤੇ ਗੱਡੀ ਸਾੜਨ ਦੀ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਇਹ ਸਪੱਸ਼ਟ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਹਮਲੇ ਦਾ ਮੁੱਖ ਨਿਸ਼ਾਨਾ ਕੌਣ ਸੀ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz