Wednesday, June 17, 2026 7:12 pm
Trending Now
Home / Punjabi News / BBMB ਵੱਲੋਂ ਅਲਰਟ ਜਾਰੀ – ਭਾਖੜਾ ”ਚ ਵਧਿਆ ਪਾਣੀ ਦਾ ਪੱਧਰ! ਛੱਡਿਆ ਗਿਆ 8 ਹਜ਼ਾਰ ਕਿਊਸਿਕ ਪਾਣੀ!

BBMB ਵੱਲੋਂ ਅਲਰਟ ਜਾਰੀ – ਭਾਖੜਾ ”ਚ ਵਧਿਆ ਪਾਣੀ ਦਾ ਪੱਧਰ! ਛੱਡਿਆ ਗਿਆ 8 ਹਜ਼ਾਰ ਕਿਊਸਿਕ ਪਾਣੀ!

Ropar : ਪਹਾੜਾਂ ਵਿਚ ਹੋ ਰਹੀ ਲਗਾਤਾਰ ਬਾਰਿਸ਼ ਅਤੇ ਬਰਫ਼ ਪਿਘਲਣ ਕਾਰਨ ਗੋਬਿੰਦ ਸਾਗਰ ਝੀਲ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਸਵੇਰੇ 6 ਵਜੇ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1573.56 ਫੁੱਟ ਦਰਜ ਕੀਤਾ ਗਿਆ। ਪਿਛਲੇ ਕਈ ਦਿਨਾਂ ਤੋਂ ਭਾਖੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਅੱਜ ਵੀ ਨੰਗਲ ਡੈਮ ਤੋਂ 8,000 ਕਿਊਸਿਕ ਪਾਣੀ ਸਤਲੁਜ ਦਰਿਆ ਵਿਚ ਛੱਡਿਆ ਗਿਆ ਹੈ। 

ਪੰਜਾਬ ਵਿਚ ਝੋਨੇ ਦੇ ਸੀਜ਼ਨ ਅਤੇ ਗਰਮੀ ਕਾਰਨ ਬਿਜਲੀ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਬੀ.ਬੀ.ਐੱਮ.ਬੀ. ਪ੍ਰਸ਼ਾਸਨ ਨੇ ਡੈਮ ਦੇ ਸਾਰੇ ਟਰਬਾਈਨ ਚਲਾ ਦਿੱਤੇ ਹਨ। ਇਸ ਸਮੇਂ ਡੈਮ ਦੇ ਪਿਛਲੇ ਪਾਸੇ ਬਣੀ ਗੋਬਿੰਦ ਸਾਗਰ ਝੀਲ ਵਿਚ ਪਾਣੀ ਦੀ ਆਮਦ 17,256 ਕਿਊਸਿਕ ਹੈ, ਜਦੋਂ ਕਿ ਟਰਬਾਈਨਾਂ ਰਾਹੀਂ ਕੁੱਲ 29,106 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ‘ਚ 10,150 ਕਿਊਸਿਕ ਪਾਣੀ ਛੱਡਿਆ ਗਿਆ ਹੈ। ਨੰਗਲ ਹਾਈਡਲ ਚੈਨਲ ‘ਚ 12,350 ਕਿਊਸਿਕ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ।

ਹਾਲਾਤ ਦੇ ਮੱਦੇਨਜ਼ਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਅਤੇ ਸਿਵਲ ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡਾਂ ਦੇ ਲੋਕਾਂ ਲਈ ਅਲਰਟ ਜਾਰੀ ਕੀਤਾ ਹੈ। ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਤੇ ਲੋੜ ਪੈਣ ‘ਤੇ ਸੁਰੱਖਿਅਤ ਜਾਂ ਉੱਚੀਆਂ ਥਾਵਾਂ ‘ਤੇ ਰਹਿਣ ਲਈ ਆਖਿਆ ਗਿਆ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਪਹਾੜਾਂ ਵਿੱਚ ਬਰਫ਼ ਪਿਘਲਣ ਦੀ ਰਫ਼ਤਾਰ ਤੇਜ਼ ਹੁੰਦੀ ਹੈ ਜਾਂ ਪਹਾੜਾਂ ਵਿਚ ਬਾਰਿਸ਼ ਹੁੰਦੀ ਹੈ ਤਾਂ ਝੀਲ ਵਿਚ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਹੈ, ਜਿਸ ਕਾਰਨ ਦਰਿਆ ਵਿਚ ਹੋਰ ਪਾਣੀ ਛੱਡਿਆ ਜਾ ਸਕਦਾ ਹੈ।

Tagged:

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz