Tuesday, September 29, 2026 5:50 am
Trending Now
Home / World News / LPU ਦੇ ਮਾਮਲੇ ‘ਚ ਨਵੀਂ ਅਪਡੇਟ! ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਨੇ ਵੀਡੀਓ ਜਾਰੀ ਕਰ ਕੀਤਾ ਵੱਡਾ ਖ਼ੁਲਾਸਾ

LPU ਦੇ ਮਾਮਲੇ ‘ਚ ਨਵੀਂ ਅਪਡੇਟ! ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਨੇ ਵੀਡੀਓ ਜਾਰੀ ਕਰ ਕੀਤਾ ਵੱਡਾ ਖ਼ੁਲਾਸਾ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਵਾਦ ‘ਤੇ ਹੁਣ ਤੱਕ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ ਯੂਨੀਵਰਸਿਟੀ ਦੀ ਸੀਨੀਅਰ ਮੈਨੇਜਮੈਂਟ ਸਾਹਮਣੇ ਆਈ ਹੈ। ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਦੀ ਵੀਡੀਓ ਨੇ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਉਸ ਨੇ ਇਸ ਗੱਲ ‘ਤੇ ਅਫ਼ਸੋਸ ਜਤਾਇਆ ਹੈ ਕਿ ਇਹ ਸਭ ਕਰਨ ਤੋਂ ਪਹਿਲਾਂ ਸਟੂਡੈਂਟਸ ਉਨ੍ਹਾਂ ਦੇ ਕੋਲ ਨਹੀਂ ਆਏ। ਉਨ੍ਹਾਂ ਆਪਣੇ ਦਫ਼ਤਰ ‘ਚ ਵਿਦਿਆਰਥੀ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਉਪਰੰਤ ਸਮੁੱਚੀ ਵਿਦਿਆਰਥੀ ਭਾਈਚਾਰੇ ਨਾਲ ਆਪਣਾ ਦੁੱਖ਼ ਸਾਂਝਾ ਕੀਤਾ ਅਤੇ ਕੈਂਪਸ ‘ਚ ਅਮਨ-ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਪ੍ਰੋ-ਚਾਂਸਲਰ ਰਸ਼ਮੀ ਮਿੱਤਲ ਨੇ ਦੱਸਿਆ ਕਿ ਇਹ ਘਟਨਾ ਸੋਸ਼ਲ ਮੀਡੀਆ ‘ਤੇ ਫ਼ੈਲੀ ਇਕ ਅਫ਼ਵਾਹ ਕਾਰਨ ਵਾਪਰੀ, ਜਿਸ ‘ਤੇ ਵਿਦਿਆਰਥੀਆਂ ਨੇ ਬਿਨਾਂ ਜਾਂਚ ਕੀਤੇ ਭਰੋਸਾ ਕਰ ਲਿਆ। ਉਨ੍ਹਾਂ ਦੁੱਖ਼ ਪ੍ਰਗਟਾਉਂਦਿਆਂ ਕਿਹਾ ਕਿ ਇਸ ਦੌਰਾਨ ਕੁਝ ਬਾਹਰੀ ਅਨਸਰਾਂ ਨੇ ਵਿਦਿਆਰਥੀਆਂ ਨਾਲ ਮਿਲ ਕੇ ਕੈਂਪਸ ਵਿਚਲੀਆਂ ਦੁਕਾਨਾਂ ‘ਚ ਲੁੱਟ-ਖੋਹ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੇ ਗਲਤ ਅਤੇ ਬਾਹਰੀ ਅਨਸਰਾਂ ਖਿਲਾਫ਼ ਪੁਲਸ ਵੱਲੋਂ ਗੰਭੀਰਤਾ ਨਾਲ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਯੂਨੀਵਰਸਿਟੀ ਵੀ ਆਪਣੀ ਜ਼ਿੰਮੇਵਾਰੀ ਨਿਭਾਏਗੀ। ਆਪਣੇ ਬਿਆਨ ‘ਚ ਪ੍ਰੋ-ਚਾਂਸਲਰ ਡਾ. ਰਸ਼ਮੀ ਨੇ ਕਿਹਾ ਕਿ LPU ਅਤੇ ਵਿਦਿਆਰਥੀਆਂ ਵਿਚਕਾਰ ਪਰਿਵਾਰ ਵਰਗਾ ਖ਼ਾਸ ਰਿਸ਼ਤਾ ਹੈ, ਜਿੱਥੇ 400 ਤੋਂ ਵੱਧ ਸਟੂਡੈਂਟ ਆਰਗੇਨਾਈਜ਼ੇਸ਼ਨਾਂ ‘ਚ ਲਗਭਗ 4,000 ਵਿਦਿਆਰਥੀ ਸਮਾਗਮਾਂ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲਦੇ ਹਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਯੂਨੀਵਰਸਿਟੀ ‘ਚ ‘ਸਟੂਡੈਂਟ ਰਿਲੇਸ਼ਨਸ਼ਿਪ’ ਡਿਵੀਜ਼ਨ, ਆਰ. ਐੱਮ. ਐੱਸ. (RMS) ਪੋਰਟਲ ਅਤੇ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਹੁੰਦੀਆਂ ਵਿਸ਼ੇਸ਼ ਬੈਠਕਾਂ ਵਰਗੇ ਸਿੱਧੇ ਸੰਚਾਰ ਮਾਧਿਅਮ ਹੋਣ ਦੇ ਬਾਵਜੂਦ ਵਿਦਿਆਰਥੀਆਂ ਨੇ ਪ੍ਰਸ਼ਾਸਨ ਨਾਲ ਗੱਲ ਕਰਨ ਦੀ ਬਜਾਏ ਅਫ਼ਵਾਹ ‘ਤੇ ਯਕੀਨ ਕੀਤਾ।

ਇਸ ਪ੍ਰਦਰਸ਼ਨ ਕਾਰਨ ਸ਼ਨੀਵਾਰ ਨੂੰ ਹੋਣ ਵਾਲੀ ਇਕ ਮਹੱਤਵਪੂਰਨ ਕੰਪਨੀ ਦੀ ਪਲੇਸਮੈਂਟ ਡਰਾਈਵ ਨੂੰ ਮੁਲਤਵੀ ਕਰਨਾ ਪਿਆ, ਜਿਸ ਨਾਲ ਕਈ ਵਿਦਿਆਰਥੀ ਪ੍ਰਭਾਵਿਤ ਹੋਏ। ਹਾਲਾਤ ਨੂੰ ਆਮ ਬਣਾਉਣ, ਵਿਦਿਆਰਥੀਆਂ ਦੀ ਮਾਨਸਿਕ ਸ਼ਾਂਤੀ ਯਕੀਨੀ ਕਰਨ ਅਤੇ ਆਗਾਮੀ ਮਿਡ-ਟਰਮ ਪ੍ਰੀਖਿਆਵਾਂ ਦੀ ਤਿਆਰੀ ਲਈ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ 10 ਦਿਨਾਂ ਦੀ ਛੁੱਟੀ ਦਿੱਤੀ ਹੈ ਤਾਂ ਜੋ ਉਹ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾ ਸਕਣ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz