Tuesday, June 30, 2026 9:45 am
Trending Now
Home / News / 220 ਫੁੱਟ ਡੂੰਘੇ ਬੋਰਵੈੱਲ ‘ਚ ਜਾ ਡਿੱਗਾ ਜਵਾਕ ! ਰੈਸਕਿਊ ਲਈ ਸੱਦਣੀ ਪਈ ਫ਼ੌਜ

220 ਫੁੱਟ ਡੂੰਘੇ ਬੋਰਵੈੱਲ ‘ਚ ਜਾ ਡਿੱਗਾ ਜਵਾਕ ! ਰੈਸਕਿਊ ਲਈ ਸੱਦਣੀ ਪਈ ਫ਼ੌਜ

ਅੰਬਾਲਾ- ਹਰਿਆਣਾ ਦੇ ਅੰਬਾਲਾ ‘ਚ ਮੰਗਲਵਾਰ ਸਵੇਰੇ 4 ਸਾਲ ਦਾ ਬੱਚਾ 220 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਿਆ। ਧਨਯੌੜਾ ਪਿੰਡ ‘ਚ ਨਿਰਭੈ ਆਪਣੇ ਪਿਤਾ ਨਾਲ ਖੇਤ ‘ਚ ਆਇਆ ਸੀ। ਉਹ ਆਪਣੇ ਚਾਚਾ ਹਰਨੇਕ ਸਿੰਘ ਦੇ ਖੇਤ ‘ਚ ਖੇਡ ਰਿਹਾ ਸੀ। ਇਸੇ ਦੌਰਾਨ ਖੇਡਦੇ-ਖੇਡਦੇ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਖੁੱਲ੍ਹੇ ਬੋਰਵੈੱਲ ‘ਚ ਡਿੱਗ ਗਿਆ।

ਪਰਿਵਾਰ ਵਾਲਿਆਂ ਨੇ ਤੁਰੰਤ ਪਿੰਡ ਦੇ ਸਰਪੰਚ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਡੀਸੀ ਅਜੇ ਤੋਮਰ ਨਾਲ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਬੋਰਵੈੱਲ ਦੀ ਡੂੰਘਾਈ ਨੂੰ ਦੇਖਦੇ ਹੋਏ ਰਾਜ ਆਫ਼ਤ ਪ੍ਰਤੀਕਿਰਿਆ ਫੋਰਸ (ਐੱਸਡੀਆਰਐੱਫ) ਅਤੇ ਫੌਜ ਨੂੰ ਵੀ ਬੁਲਾਇਆ ਗਿਆ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਵੱਡੀ ਗਿਣਤੀ ‘ਚ ਪਿੰਡ ਵਾਸੀ ਵੀ ਹਾਦਸੇ ਵਾਲੀ ਜਗ੍ਹਾ ਪਹੁੰਚ ਗਏ ਹਨ।

Tagged:

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz