Tuesday, August 11, 2026 5:18 am
Trending Now
Home / News / 7.4 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ ! 132 ਲੋਕਾਂ ਦੀ ਮੌਤ, ਕੋਲੰਬੀਆ ‘ਚ ਐਮਰਜੈਂਸੀ ਦਾ ਐਲਾਨ

7.4 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ ! 132 ਲੋਕਾਂ ਦੀ ਮੌਤ, ਕੋਲੰਬੀਆ ‘ਚ ਐਮਰਜੈਂਸੀ ਦਾ ਐਲਾਨ

ਕੋਲੰਬੀਆ ‘ਚ ਸੋਮਵਾਰ ਨੂੰ ਆਏ ਸ਼ਕਤੀਸ਼ਾਲੀ 7.4 ਤੀਬਰਤਾ ਦੇ ਭੂਚਾਲ ਨੇ ਦੇਸ਼ ‘ਚ ਭਾਰੀ ਤਬਾਹੀ ਮਚਾਈ ਹੈ। ਕੋਲੰਬੀਆ ਸਰਕਾਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਇਸ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ 132 ਤੱਕ ਪਹੁੰਚ ਗਈ ਹੈ, ਜਦਕਿ 570 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਕੋਲੰਬੀਅਨ ਜੀਓਲੋਜੀਕਲ ਸਰਵਿਸ ਅਨੁਸਾਰ, ਇਹ ਭੂਚਾਲ ਸੋਮਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ 7:34 ਵਜੇ ਆਇਆ। ਇਸ ਦਾ ਕੇਂਦਰ ‘ਚੋਕੋ’ ਦੇ ਸੈਨ ਹੋਸ ਡੇਲ ਪਾਲਮਾਰ ਨੇੜੇ 96 ਕਿਲੋਮੀਟਰ ਦੀ ਡੂੰਘਾਈ ‘ਚ ਸੀ।

ਕੋਲੰਬੀਆ ਦੇ ਰਾਸ਼ਟਰਪਤੀ ਅਬੇਲਾਰਡੋ ਡੇ ਲਾ ਐਸਪ੍ਰਿਏਲਾ ਨੇ ਸੂਬੇ ‘ਚ ਨੈਸ਼ਨਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਭੂਚਾਲ ਕਾਰਨ 1,575 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਜਦਕਿ 6 ਏਅਰਪੋਰਟ ਵੀ ਨੁਕਸਾਨੇ ਗਏ ਹਨ, ਜਿਸ ਕਾਰਨ ਫਲਾਈਟਾਂ ਰੋਕ ਦਿੱਤੀਆਂ ਗਈਆਂ ਹਨ। ਫਿਲਹਾਲ ਸਥਾਨਕ ਪ੍ਰਸ਼ਾਸਨ ਅਤੇ ਰੈਸਕਿਊ ਟੀਮਾਂ ਭੂਚਾਲ ਪ੍ਰਭਾਵਿਤ ਇਲਾਕਿਆਂ ‘ਚ ਮਲਬੇ ਹੇਠ ਦੱਬੇ ਗਏ ਲੋਕਾਂ ਨੂੰ ਬਾਹਰ ਕੱਢਣ ਅਤੇ ਐਮਰਜੈਂਸੀ ਮਦਦ ਪਹੁੰਚਾਉਣ ਵਿੱਚ ਜੁਟੀਆਂ ਹੋਈਆਂ ਹਨ।

ਕੋਲੰਬੀਆ ‘ਤੇ ਪਈ ਕੁਦਰਤ ਦੀ ਇਸ ਮਾਰ ਕਾਰਨ ਦੁਨੀਆ ਦੇ ਕਈ ਵੱਡੇ ਆਗੂਆਂ ਨੇ ਦੁੱਖ ਜਤਾਇਆ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਫ਼ਰਾਂਸ ਇਸ ਔਖੀ ਘੜੀ ‘ਚ ਕੋਲੰਬੀਆ ਦੇ ਨਾਲ ਖੜ੍ਹਾ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟਾਈ ਅਤੇ ਰੈਸਕਿਊ ਟੀਮਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz