Thursday, August 13, 2026 5:06 am
Trending Now
Home / World News / ਅਮਰੀਕਾ ਤੋਂ ਵੱਡੀ ਖ਼ਬਰ, ਭਾਰਤੀ ਮੂਲ ਦੇ ਨੌਜਵਾਨ ”ਤੇ ਮਾਂ ਅਤੇ ਛੋਟੇ ਭਰਾ ਦੇ ਕਤਲ ਦਾ ਦੋਸ਼

ਅਮਰੀਕਾ ਤੋਂ ਵੱਡੀ ਖ਼ਬਰ, ਭਾਰਤੀ ਮੂਲ ਦੇ ਨੌਜਵਾਨ ”ਤੇ ਮਾਂ ਅਤੇ ਛੋਟੇ ਭਰਾ ਦੇ ਕਤਲ ਦਾ ਦੋਸ਼

ਅਮਰੀਕਾ ਦੇ ਮੈਸੇਚਿਉਸੇਟਸ ਰਾਜ ਵਿੱਚ 17 ਸਾਲਾ ਭਾਰਤੀ ਮੂਲ ਦੇ ਨੌਜਵਾਨ ‘ਤੇ ਉਪਨਗਰੀ ਇਲਾਕੇ ਵਿਚ ਸਥਿਤ ਘਰ ਵਿੱਚ ਆਪਣੀ ਮਾਂ ਅਤੇ ਛੋਟੇ ਭਰਾ ਦਾ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਐਕਟਨ ਦੇ ਵਸਨੀਕ ਅਰਜੁਨ ਅਰਵਿੰਦ ‘ਤੇ ਆਪਣੇ 14 ਸਾਲਾ ਭਰਾ ਸਿਧਾਰਥ ਅਰਵਿੰਦ ਅਤੇ 45 ਸਾਲਾ ਮਾਂ ਸੁਧਾ ਵੈਂਕਟੇਸਨ ਦੀ ਮੌਤ ਦੇ ਮਾਮਲੇ ਵਿੱਚ ਕਤਲ ਦੇ ਦੋ ਦੋਸ਼, ਪਰਿਵਾਰ ਜਾਂ ਘਰ ਦੇ ਮੈਂਬਰ ‘ਤੇ ਹਮਲਾ ਅਤੇ ਕੁੱਟਮਾਰ ਦੇ ਦੋ ਦੋਸ਼, ਬਿਨਾਂ ਇਜਾਜ਼ਤ ਵਾਹਨ ਦੀ ਵਰਤੋਂ ਅਤੇ ਮੋਟਰ ਵਾਹਨ ਚੋਰੀ ਕਰਨ ਦੇ ਦੋ ਦੋਸ਼ ਲਗਾਏ ਗਏ ਹਨ। ਅਰਜੁਨ ‘ਤੇ ਦੋਸ਼ ਹੈ ਕਿ ਉਸਨੇ ਮੰਗਲਵਾਰ ਨੂੰ ਆਪਣੀ ਮਾਂ ਅਤੇ ਭਰਾ ‘ਤੇ ਘਰ ‘ਚ ਜਾਨਲੇਵਾ ਹਮਲਾ ਕੀਤਾ ਸੀ ਅਤੇ ਫਿਰ ਭੱਜ ਗਿਆ।

ਸਿਧਾਰਥ ਅਤੇ ਸੁਧਾ “ਬਹੁਤ ਜ਼ਖਮੀ” ਹਾਲਤ ਵਿਚ ਮਿਲੇ ਸਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਤਲ ਵਿੱਚ ਕਿਸ ਕਿਸਮ ਦਾ ਹਥਿਆਰ ਵਰਤਿਆ ਗਿਆ ਸੀ। ਮਿਡਲਸੈਕਸ ਜ਼ਿਲ੍ਹਾ ਅਟਾਰਨੀ ਮੈਰੀਅਨ ਰਿਆਨ ਅਤੇ ਐਕਟਨ ਪੁਲਿਸ ਮੁਖੀ ਡਗਲਸ ਸਟਰਨੀਓਲੋ ਨੇ ਕਿਹਾ ਕਿ ਸਿਧਾਰਥ ਅਤੇ ਸੁਧਾ ਮੰਗਲਵਾਰ ਨੂੰ ਬੋਸਟਨ ਤੋਂ ਲਗਭਗ 48 ਕਿਲੋਮੀਟਰ ਦੂਰ ਐਕਟਨ ਦੇ ਮਾਰਥਾ ਲੇਨ ‘ਤੇ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਐਕਟਨ ਪੁਲਿਸ ਨੂੰ 11 ਅਗਸਤ ਨੂੰ ਸ਼ਾਮ 6:37 ਵਜੇ ਅਰਜੁਨ ਦੇ ਪਿਤਾ ਦਾ ਫ਼ੋਨ ਆਇਆ। ਉਨ੍ਹਾਂ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਨਹੀਂ ਕਰ ਸਕੇ। ਮਾਰਥਾ ਲੇਨ ਸਥਿਤ ਘਰ ਪਹੁੰਚਣ ‘ਤੇ ਪੁਲਿਸ ਨੂੰ ਦੋਵੇਂ ਮ੍ਰਿਤਕ ਮਿਲੇ। ਅਧਿਕਾਰੀਆਂ ਅਨੁਸਾਰ ਸਿਧਾਰਥ ਦੀ ਲਾਸ਼ ਪਹਿਲੀ ਮੰਜ਼ਿਲ ‘ਤੇ ਮਿਲੀ ਅਤੇ ਸੁਧਾ ਦੀ ਲਾਸ਼ ਬੇਸਮੈਂਟ ਫਲੋਰ ‘ਤੇ ਮਿਲੀ। ਪੁਲਿਸ ਨੇ ਕਿਹਾ ਕਿ ਅਰਜੁਨ ਘਰ ‘ਤੇ ਨਹੀਂ ਸੀ ਅਤੇ ਕਥਿਤ ਤੌਰ ‘ਤੇ ਆਪਣੀ ਮਾਂ ਦੀ ਕਾਰ ਲੈ ਕੇ ਭੱਜ ਗਿਆ ਸੀ। ਜਾਂਚਕਰਤਾਵਾਂ ਨੇ ਬੁੱਧਵਾਰ ਸਵੇਰੇ ਅਰਜੁਨ ਨੂੰ ਮੈਸੇਚਿਉਸੇਟਸ ਦੇ ਵੇਲੈਂਡ ਵਿੱਚ ਇੱਕ ਪਾਰਕਿੰਗ ਲਾਟ ਤੋਂ ਗ੍ਰਿਫ਼ਤਾਰ ਕੀਤਾ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz