Saturday, June 13, 2026 5:00 am
Trending Now
Home / Uncategorized / ਨਿੱਜੀ ਸਕੂਲ ”ਚ ਅਚਾਨਕ ਪਈਆਂ ਭਾਜੜਾਂ, ਮਧੂਮੱਖੀਆਂ ਨੇ ਬੱਚਿਆਂ ”ਤੇ ਕੀਤਾ ਹਮਲਾ

ਨਿੱਜੀ ਸਕੂਲ ”ਚ ਅਚਾਨਕ ਪਈਆਂ ਭਾਜੜਾਂ, ਮਧੂਮੱਖੀਆਂ ਨੇ ਬੱਚਿਆਂ ”ਤੇ ਕੀਤਾ ਹਮਲਾ

ਮੋਹਾਲੀ ਦੇ ਇੱਕ ਨਿੱਜੀ ਸਕੂਲ ‘ਚ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਅਚਾਨਕ ਮਧੂ ਮੱਖੀਆਂ ਦੇ ਇੱਕ ਝੁੰਡ ਨੇ ਬੱਚਿਆਂ ‘ਤੇ ਹਮਲਾ ਕਰ ਦਿੱਤਾ। ਇਸ ਭਿਆਨਕ ਘਟਨਾ ‘ਚ ਤਕਰੀਬਨ 50 ਤੋਂ 60 ਬੱਚੇ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਬੱਚਿਆਂ ਦੇ ਮਾਪੇ ਵੱਡੀ ਗਿਣਤੀ ‘ਚ ਹਸਪਤਾਲ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਭਾਰੀ ਰੋਸ ਜ਼ਾਹਰ ਕੀਤਾ।

ਮਾਪਿਆਂ ਦਾ ਦੋਸ਼ ਹੈ ਕਿ ਸਕੂਲ ਨੇ ਉਨ੍ਹਾਂ ਨੂੰ ਇਸ ਹਾਦਸੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਉਨ੍ਹਾਂ ਨੂੰ ਕਿਸੇ ਹੋਰ ਰਾਹੀਂ ਪਤਾ ਲੱਗਾ ਕਿ ਉਨ੍ਹਾਂ ਦੇ ਬੱਚੇ ਹਸਪਤਾਲ ‘ਚ ਹਨ। ਗੁੱਸੇ ‘ਚ ਆਏ ਮਾਪਿਆਂ ਨੇ ਕਿਹਾ ਕਿ ਜਦੋਂ ਫ਼ੀਸ ਇੱਕ ਦਿਨ ਵੀ ਲੇਟ ਹੁੰਦੀ ਹੈ ਤਾਂ ਸਕੂਲ ਵਾਲੇ ਤੁਰੰਤ ਫੋਨ ਕਰਦੇ ਹਨ ਪਰ ਇੰਨੇ ਵੱਡੇ ਹਾਦਸੇ ਦੇ ਬਾਵਜੂਦ ਉਨ੍ਹਾਂ ਨੇ ਸੂਚਿਤ ਕਰਨਾ ਜ਼ਰੂਰੀ ਨਹੀਂ ਸਮਝਿਆ।

ਹਸਪਤਾਲ ‘ਚ ਇਸ ਵੇਲੇ ਹਫੜਾ-ਦਫੜੀ ਦਾ ਮਾਹੌਲ ਹੈ ਪਰ ਡਾਕਟਰਾਂ ਅਨੁਸਾਰ ਸਾਰੇ ਬੱਚਿਆਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮਾਪਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਕੂਲ ਦੀ ਇਸ ਲਾਪਰਵਾਹੀ ਦੀ ਜਾਂਚ ਕੀਤੀ ਜਾਵੇ ਅਤੇ ਉੱਚਿਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨਾ ਵਾਪਰਨ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Departments

Terms & Conditions

Our Mission

Awards

Privacy Policy

Quick Links

Connect With US

© 2026 INDOZ TV. All Rights Reserved. Website Designed & Developed by indoz