Sunday, June 28, 2026 9:29 am
Trending Now
Home / Punjabi News / ਟੂਣੇ ਕਰਨ ਵਾਲੇ ਬੰਦੇ ਦੀ ਹੋਈ ਛਿੱਤਰ-ਪਰੇਡ! ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ

ਟੂਣੇ ਕਰਨ ਵਾਲੇ ਬੰਦੇ ਦੀ ਹੋਈ ਛਿੱਤਰ-ਪਰੇਡ! ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ

ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਮੁਹੱਲਾ ਖਜੂਰ ਚੌਕ ਵਿਚ ਬੀਤੀ ਰਾਤ ਇਕ ਵਿਅਕਤੀ ਵੱਲੋਂ ਜਾਦੂ-ਟੂਣਾ ਕਰਦਿਆਂ ਇਕ ਘਰ ਵਿਚ ਕੁਝ ਸਮੱਗਰੀ ਸੁੱਟੀ ਗਈ। ਜਦੋਂ ਸਵੇਰੇ ਉਕਤ ਵਿਅਕਤੀ ਨੇ ਆਪਣੇ ਘਰ ਦੇ ਅੰਦਰ ਜਾਦੂ-ਟੂਣੇ ਦਾ ਸਾਮਾਨ ਡਿੱਗਿਆ ਵੇਖਿਆ ਤਾਂ ਉਸ ਨੇ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ। ਇਸ ਵਿਚ ਮੁਹੱਲੇ ਦਾ ਇਕ ਵਿਅਕਤੀ ਸੀ.  ਸੀ. ਟੀ. ਵੀ.  ਕੈਮਰੇ ਵਿਚ ਇਹ ਸਮੱਗਰੀ ਸੁੱਟਦਾ ਨਜ਼ਰ ਆਇਆ। 

ਉਕਤ ਵਿਅਕਤੀ ਵੱਲੋਂ ਮੁਹੱਲੇ ਵਿਚ ਰਹਿਣ ਵਾਲੇ ਜਾਦੂ ਟੂਣਾ ਕਰਨ ਵਾਲੇ ਵਿਅਕਤੀ ਨੂੰ ਫੜ ਕੇ ਉਸ ਦੀ ਚੱਪਲਾਂ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਦੇ ਮੂੰਹ ਉੱਪਰ ਚੱਪਲਾਂ ਮਾਰੀਆਂ ਗਈਆਂ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਉਕਤ ਵਿਅਕਤੀ ਪਿਛਲੇ ਲੰਮੇ ਸਮੇਂ ਤੋਂ ਮੁਹੱਲੇ ਵਿਚ ਜਾਦੂ-ਟੂਣੇ ਕਰਦਾ ਰਹਿੰਦਾ ਹੈ, ਜਿਸ ਕਾਰਨ ਇਲਾਕੇ ਦੇ ਲੋਕ ਉਸ ਤੋਂ ਕਾਫ਼ੀ ਦੁਖੀ ਹਨ। 

ਇਸ ਸਬੰਧੀ ਜਦੋਂ ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਰਾਜੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਕੋਲ ਅਜੇ ਤਕ ਕੋਈ ਵੀ ਸ਼ਿਕਾਇਤ ਨਹੀਂ ਪਹੁੰਚੀ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਸ਼ਿਕਾਇਤ ਪਹੁੰਚੀ ਤਾਂ ਪੁਲਸ ਕਾਨੂੰਨ ਮੁਤਾਬਕ ਕਾਰਵਾਈ ਕਰੇਗੀ। 

Tagged:

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz