Wednesday, November 4, 2026 9:33 am
Trending Now
Home / World News / ਪਰਵਿੰਦਰ ਝੋਟਾ ਕਤਲ : ਅਸ਼ਵਨੀ ਦੀ ਦੁਕਾਨ ਢਾਹੁਣ ਬਾਰੇ ਹਾਈਕੋਰਟ ਨੇ ਮੰਗੀ ਰਿਪੋਰਟ, ਪੜ੍ਹੋ ਕੀ ਦਿੱਤੇ ਨਿਰਦੇਸ਼

ਪਰਵਿੰਦਰ ਝੋਟਾ ਕਤਲ : ਅਸ਼ਵਨੀ ਦੀ ਦੁਕਾਨ ਢਾਹੁਣ ਬਾਰੇ ਹਾਈਕੋਰਟ ਨੇ ਮੰਗੀ ਰਿਪੋਰਟ, ਪੜ੍ਹੋ ਕੀ ਦਿੱਤੇ ਨਿਰਦੇਸ਼

ਮਾਨਸਾ ‘ਚ ਪਰਵਿੰਦਰ ਝੋਟਾ ਕਤਲ ਮਾਮਲੇ ਨੂੰ ਲੈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਟੇਟਸ ਰਿਪੋਰਟ ਦਾਖ਼ਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਪੰਜਾਬ ਸਰਕਾਰ ਨੂੰ ਪਰਵਿੰਦਰ ਝੋਟਾ ਦੇ ਕਤਲ ਤੋਂ ਬਾਅਦ ਕੀਤੀ ਗਈ ਕਾਰਵਾਈ ਨੂੰ ਸਪੱਸ਼ਟ ਕਰਨ ਵਾਲੀ ਸਥਿਤੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਵਲੋਂ ਮੁਲਜ਼ਮਾਂ ਨਾਲ ਸਬੰਧਿਤ ਕਿਸੇ ਵੀ ਘਰ ਨੂੰ ਢਾਹੇ ਜਾਣ ਦੇ ਵੇਰਵੇ ਵੀ ਮੰਗੇ ਗਏ ਹਨ।

ਅਦਾਲਤ ਨੇ ਕਿਹਾ ਕਿ ਜੇਕਰ ਕਿਸੇ ਮੁਲਜ਼ਮ ਨਾਲ ਸਬੰਧਿਤ ਕਿਸੇ ਵੀ ਘਰ ਨੂੰ ਢਾਹਿਆ ਗਿਆ ਹੈ ਤਾਂ ਉਸ ਦੇ ਵੇਰਵੇ, ਜਿਸ ‘ਚ ਅਪਣਾਈ ਗਈ ਪ੍ਰਕਿਰਿਆ ਵੀ ਸ਼ਾਮਲ ਹੈ, ਦਰਸਾਏ ਜਾਣ। ਜ਼ਿਕਰਯੋਗ ਹੈ ਕਿ ਪਰਵਿੰਦਰ ਝੋਟਾ ਕਤਲਕਾਂਡ ਦੌਰਾਨ 14 ਅਤੇ 15 ਅਕਤੂਬਰ ਨੂੰ ਮਾਨਸਾ ‘ਚ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਦੀ ਦੁਕਾਨ ਢਾਹੁਣ ਨੂੰ ਲੈ ਕੇ ਪੁਲਸ ਨੇ 1000 ਦੇ ਕਰੀਬ ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਹੈ।

ਇਨ੍ਹਾਂ ‘ਤੇ ਜੇ. ਸੀ. ਬੀ. ਮਸ਼ੀਨ ਨਾਲ ਮੈਡੀਕਲ ਹਾਲ ਦੀ ਇਮਾਰਤ ਢਾਹੁਣ ਦੇ ਦੋਸ਼ ਹਨ। ਇਸ ਨੂੰ ਲੈ ਕੇ ਹੀ ਹਾਈਕੋਰਟ ਵਲੋਂ ਜਵਾਬ ਮੰਗਿਆ ਗਿਆ ਹੈ ਕਿ ਅਸ਼ਵਨੀ ਕੁਮਾਰ ਦੀ ਦੁਕਾਨ ਕਿਹੜੇ ਕਾਨੂੰਨ ਤਹਿਤ ਢਾਹੀ ਗਈ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ ਨੂੰ ਹੋਵੇਗੀ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz