Saturday, November 7, 2026 9:14 am
Trending Now
Home / World News / 17 ਮਿੰਟ ਹਵਾ ’ਚ ਅਟਕੇ ਜਹਾਜ਼ ”ਚ ਸਵਾਰ 140 ਯਾਤਰੀਆਂ ਦੇ ਸਾਹ, ਲੈਂਡਿੰਗ ਦੌਰਾਨ Jaipur Airport ”ਤੇ ਵਾਪਰੀ ਘਟਨਾ

17 ਮਿੰਟ ਹਵਾ ’ਚ ਅਟਕੇ ਜਹਾਜ਼ ”ਚ ਸਵਾਰ 140 ਯਾਤਰੀਆਂ ਦੇ ਸਾਹ, ਲੈਂਡਿੰਗ ਦੌਰਾਨ Jaipur Airport ”ਤੇ ਵਾਪਰੀ ਘਟਨਾ

ਜੈਪੁਰ ਏਅਰਪੋਰਟ ’ਤੇ ਸ਼ੁੱਕਰਵਾਰ ਨੂੰ ਇੰਦੌਰ ਤੋਂ ਆ ਰਹੀ ਇੰਡੀਗੋ ਦੀ ਫਲਾਈਟ 6ਈ-7136 ਪਹਿਲੀ ਵਾਰ ’ਚ ਲੈਂਡ ਨਹੀਂ ਹੋ ਸਕੀ। ਅਜਿਹੇ ’ਚ ਰਨਵੇਅ ਟਚ ਕਰਦੇ ਹੀ ਪਾਇਲਟ ਨੇ ‘ਗੋ-ਅਰਾਊਂਡ’ ਕੀਤਾ ਅਤੇ ਜਹਾਜ਼ ਨੂੰ ਵਾਪਸ ਹਵਾ ਵਿਚ ਚੁੱਕ ਲਿਆ। ਕਰੀਬ 17 ਮਿੰਟ ਬਾਅਦ ਜਹਾਜ਼ ਦੀ ਲੈਂਡਿੰਗ ਕਰਵਾਈ ਗਈ। ਫਲਾਈਟ ਵਿਚ 140 ਮੁਸਾਫਰ ਸਵਾਰ ਸਨ। ਇਸ ਘਟਨਾ ਨਾਲ ਉਨ੍ਹਾਂ ਦੇ ਸਾਹ ਸੁੱਕ ਗਏ ਅਤੇ ਹਫ਼ੜਾ-ਦਫ਼ੜੀ ਮਚ ਗਈ।

ਦਰਅਸਲ, ਫਲਾਈਟ ਨੇ ਸ਼ੁੱਕਰਵਾਰ ਦੁਪਹਿਰ 1.15 ਵਜੇ ਜੈਪੁਰ ਏਅਰਪੋਰਟ ’ਤੇ ਲੈਂਡ ਹੋਣਾ ਸੀ ਪਰ ਫਲਾਈਟ ਤੈਅ ਸਮੇਂ ਤੋਂ ਪਹਿਲਾਂ ਹੀ 1.03 ਵਜੇ ਜੈਪੁਰ ਪਹੁੰਚ ਗਈ। ਇਸ ਦੌਰਾਨ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ ਯੂਨਿਟ ਨਾਲ ਸੰਪਰਕ ਕਰ ਕੇ ਲੈਂਡਿੰਗ ਦਾ ਯਤਨ ਕੀਤਾ ਪਰ ਠੀਕ ਤਰ੍ਹਾਂ ਲੈਂਡਿੰਗ ਨਾ ਹੋਣ ਦੀ ਜੋ ਪਾਇਲਟ ਦੀ ਅਪ੍ਰੋਚ ਸੀ, ਉਹ ਅਸਥਿਰ ਰਹੀ। ਇਸ ਤੋਂ ਬਾਅਦ ਪਾਇਲਟ ਨੇ ਫਲਾਈਟ ਨੂੰ ਰਨਵੇਅ ਟਚ ਕਰਨ ਦੇ ਨਾਲ ਹੀ ਫਿਰ ਤੋਂ ਉਡਾਣ ਭਰ ਲਈ। ਇਸ ਤੋਂ ਬਾਅਦ ਕੁਝ ਦੇਰ ਆਸਮਾਨ ਵਿਚ ਚੱਕਰ ਲਗਾਉਣ ਤੋਂ ਬਾਅਦ ਦੁਪਹਿਰ 1.20 ਵਜੇ ਫਲਾਈਟ ਦੀ ਸੁਰੱਖਿਅਤ ਲੈਂਡਿੰਗ ਹੋ ਸਕੀ। ਏਅਰਲਾਈਨ ਸੂਤਰਾਂ ਅਨੁਸਾਰ ਪਾਇਲਟ ਦੀ ਅਨਸਟੇਬਲ ਅਪ੍ਰੋਚ ਦੀ ਵਜ੍ਹਾ ਕਰ ਕੇ ਫਲਾਈਟ ਦੀ ਠੀਕ ਤਰ੍ਹਾਂ ਲੈਂਡਿੰਗ ਨਹੀਂ ਹੋ ਸਕੀ ਸੀ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz