Tuesday, November 17, 2026 6:26 am
Trending Now
Home / Punjabi News / ਆਸਟ੍ਰੇਲੀਆ ’ਚ ਬੈਕਪੈਕਰ ਵੀਜ਼ਾ ਨਿਯਮਾਂ ’ਚ ਵੱਡੀ ਤਬਦੀਲੀ

ਆਸਟ੍ਰੇਲੀਆ ’ਚ ਬੈਕਪੈਕਰ ਵੀਜ਼ਾ ਨਿਯਮਾਂ ’ਚ ਵੱਡੀ ਤਬਦੀਲੀ


ਦੂਜੇ ਸਾਲ ਲਈ ਖੇਤਰੀ ਕੰਮ ਦੀ ਮਿਆਦ 120 ਦਿਨ, ਤੀਜੇ ਸਾਲ ਦੇ ਵੀਜ਼ਿਆਂ ਦੀ ਹੱਦ ਪੰਜ ਗੁਣਾ ਵਧੀ
(ਹਰਜੀਤ ਲਸਾੜਾ, ਬ੍ਰਿਸਬੇਨ 17 ਨਵੰਬਰ)
ਆਸਟ੍ਰੇਲੀਆ ਸਰਕਾਰ ਨੇ ਬੈਕਪੈਕਰ (ਵਰਕਿੰਗ ਹਾਲੀਡੇ ਮੇਕਰ) ਵੀਜ਼ਾ ਨਿਯਮਾਂ ਵਿੱਚ ਅਹਿਮ ਤਬਦੀਲੀਆਂ ਦਾ ਐਲਾਨ ਕੀਤਾ ਹੈ। ਖੇਤੀਬਾੜੀ ਅਤੇ ਸੈਰ-ਸਪਾਟਾ ਖੇਤਰ ਨਾਲ ਜੁੜੇ ਕਾਰੋਬਾਰਾਂ ਦੇ ਵਿਰੋਧ ਮਗਰੋਂ ਸਰਕਾਰ ਨੇ ਪਹਿਲਾਂ ਪ੍ਰਸਤਾਵਿਤ ਸਖ਼ਤ ਨਿਯਮਾਂ ਵਿੱਚ ਕੁਝ ਢਿੱਲ ਦਿੰਦਿਆਂ ਦੂਜੇ ਸਾਲ ਦਾ ਵੀਜ਼ਾ ਲੈਣ ਲਈ ਲਾਜ਼ਮੀ ਖੇਤਰੀ ਕੰਮ ਦੀ ਮਿਆਦ 88 ਦਿਨਾਂ ਤੋਂ ਵਧਾ ਕੇ 120 ਦਿਨ ਕੀਤੀ ਹੈ, ਜੋ 1 ਮਾਰਚ 2027 ਤੋਂ ਲਾਗੂ ਹੋਵੇਗੀ।
ਸਰਕਾਰ ਨੇ ਤੀਜੇ ਸਾਲ ਦੇ ਵੀਜ਼ਿਆਂ ਦੀ ਸਾਲਾਨਾ ਹੱਦ ਵੀ 5 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਕਰ ਦਿੱਤੀ ਹੈ। ਦੂਜੇ ਅਤੇ ਤੀਜੇ ਸਾਲ ਦੇ ਵੀਜ਼ਿਆਂ ਲਈ ਪ੍ਰਸਤਾਵਿਤ ਲਾਟਰੀ (ਬੈਲਟ) ਪ੍ਰਣਾਲੀ ਨੂੰ ਫਰਵਰੀ 2027 ਤੱਕ ਮੁਲਤਵੀ ਕੀਤਾ ਗਿਆ ਹੈ। ਪਹਿਲਾਂ ਸਰਕਾਰ ਨੇ ਦੂਜੇ ਸਾਲ ਲਈ 45 ਹਜ਼ਾਰ ਅਤੇ ਤੀਜੇ ਸਾਲ ਲਈ ਸਿਰਫ਼ 5 ਹਜ਼ਾਰ ਵੀਜ਼ਿਆਂ ਦੀ ਹੱਦ ਤੈਅ ਕਰਨ ਦਾ ਪ੍ਰਸਤਾਵ ਰੱਖਿਆ ਸੀ। ਦੱਸਣਯੋਗ ਹੈ ਕਿ ਖੇਤੀਬਾੜੀ ਅਤੇ ਸੈਰ-ਸਪਾਟਾ ਉਦਯੋਗ ਦੀਆਂ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਵੀਜ਼ਿਆਂ ਦੀ ਗਿਣਤੀ ਸੀਮਤ ਕਰਨ ਨਾਲ ਪੇਂਡੂ ਇਲਾਕਿਆਂ ਵਿੱਚ ਫ਼ਸਲਾਂ ਦੀ ਤੁੜਾਈ, ਹੋਟਲਾਂ ਅਤੇ ਰੈਸਟੋਰੈਂਟਾਂ ਲਈ ਕਾਮਿਆਂ ਦੀ ਘਾਟ ਪੈਦਾ ਹੋ ਸਕਦੀ ਹੈ। ਇਸੇ ਵਿਰੋਧ ਤੋਂ ਬਾਅਦ ਸਰਕਾਰ ਨੇ ਆਪਣੇ ਫ਼ੈਸਲੇ ਵਿੱਚ ਸੋਧ ਕੀਤੀ ਹੈ।
ਤੀਜੇ ਸਾਲ ਦਾ ਵੀਜ਼ਾ ਲੈਣ ਲਈ ਦੂਜੇ ਸਾਲ ਦੌਰਾਨ ਛੇ ਮਹੀਨੇ ਖੇਤਰੀ ਕੰਮ ਕਰਨ ਦੀ ਸ਼ਰਤ ਬਰਕਰਾਰ ਰਹੇਗੀ। ਹਾਲਾਂਕਿ ਬ੍ਰਿਟਿਸ਼ ਨਾਗਰਿਕਾਂ ਨੂੰ ਆਸਟ੍ਰੇਲੀਆ-ਬਰਤਾਨੀਆ ਮੁਕਤ ਵਪਾਰ ਸਮਝੌਤੇ ਤਹਿਤ ਖੇਤਰੀ ਕੰਮ ਦੀ ਇਸ ਸ਼ਰਤ ਤੋਂ ਛੋਟ ਹੈ।
ਗ੍ਰਹਿ ਮਾਮਲਿਆਂ ਬਾਰੇ ਮੰਤਰੀ ਟੋਨੀ ਬਰਕ ਅਨੁਸਾਰ ਸਰਕਾਰ ਦਾ ਉਦੇਸ਼ ਖੇਤਰੀ ਕਾਰੋਬਾਰਾਂ ਦੀਆਂ ਕਾਮਿਆਂ ਸਬੰਧੀ ਲੋੜਾਂ ਪੂਰੀਆਂ ਕਰਨ ਦੇ ਨਾਲ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਵੀ ਸੰਤੁਲਿਤ ਰੱਖਣਾ ਹੈ।

Leave a Reply

Your email address will not be published. Required fields are marked *

About Us

Indoz TV’s Brisbane studio is purpose-built for professional content creators who refuse to compromise on quality

Quick Links

Connect With US

© 2026 INDOZ TV. All Rights Reserved. Website Designed & Developed by indoz